ਪੰਨਾ:ਕਿੱਸਾ ਰਾਜਾ ਰਸਾਲੂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਹਮੇਸ਼ ਆਂਵਦਾ॥ ਏਹੀ ਹੋਗੀ ਹੋਡੀ ਦੀ ਹਮੇਸ਼ ਕਾਰਜੀ॥ ਰਾਣੀ ਕੋਲ ਜਾਕੇ ਵੰਡਦਾ ਪਿਆਰ ਜੀ॥ ਇਕ ਰੋਜ ਤੋਤੇ ਦੀ ਨਜਰ ਆਂਵਦਾ॥ ਰਾਣੀ ਕੋਲ ਜਾਕੇ ਖੁਸ਼ੀਆਂ ਮਨਾਂਵਦਾ॥ ਤੋਤਾ ਜੋ ਰਸਾਲੂ ਨੂੰ ਕਰੇ ਪੁਕਾਰ ਜੀ॥ ਚੂਸੇ ਤੇਰੇ ਅੰਬ ਜੇੜੀ ਪੱਕੀ ਡਾਰ ਜੀ॥ ਤੇਰੇ ਮੈਲਾਂ ਵਿਚ ਰਾਜਾ ਹੋਡੀ ਆਂਵਦਾ॥ ਰਾਣੀ ਨਾਲ ਜਾਕੇ ਨਿਤ ਭੋਗ ਲਾਂਵਦਾ॥ ਆਖਦਾ ਰਸਾਲੂ ਮਿਤਸਿੰਘਾ ਫੇਰ ਜੀ।॥ ਔਣ ਦੇ ਸਵੇਰੇ ਸੀਸ ਬਢੂੰ ਘੇਰ ਜੀ॥

ਹੋਡੀ ਰਾਜੇ ਨੂੰ ਮਾਰ ਦੇਣਾ ਰਸਾਲੂ ਨੇ॥

ਬੈਤ॥ ਹੋਡੀ ਅਗਲੇ ਦਿਨ ਜਾ ਫੇਰ ਗਿਆ ਜਾਕੇ ਮੈਹਲਾਂ ਦੇ ਵਿਚ ਵੜ ਜਾਂਵਦਾ ਜੀ॥ ਕਿਲੇ ਵਿਚ ਰਸਾਲੂ ਨੇ ਘੇਰ ਲਿਆ ਖੰਡਾ ਮਾਰਕੇ ਸੀਸ ਕਟਾਂਵਦਾ ਜੀ॥ ਖੰਡਾ ਮਾਰਕੇ ਟੁਕੜੇ ਚਾਰ ਕੀਤੇ ਬੋਟੀ ਬੋਟੀ ਓਹ ਮਾਸ ਕਰਾਂਵਦਾ ਜੀ॥ ਸਿਰ ਚਕ ਰਸਾਲੂ ਨੇ ਰੱਖਲਿਆ ਮਿਤਸਿੰਘ ਕਬਾਬ ਲਜਾਂਵਦਾ ਜੀ॥ ਚਕ ਮਾਸ ਜਾਂ ਬਾਂਦੀ ਦੇ ਹੱਥ ਦਿਤਾ ਬਾਂਦੀ ਭੁੰਨ ਕਬਾਬ ਬਣਾਂਵਦੀ ਜੀ॥ ਭੁੰਨ ਬਾਂਦੀ ਨੇ ਰਾਣੀ ਦੇ ਹੱਥ ਦਿਤਾ ਰਾਣੀ ਖਾਇਕੇ ਆਖ ਸੁਣਾਂਵਦੀ ਜੀ॥ ਜਦੋਂ ਰਾਣੀ ਨੇ ਖਾਦੇ ਕਬਾਬ ਸਾਰੇ ਲੱਜਤ ਹੋਰ ਤੇ ਹੋਰ ਲੈ ਆਂਵਦੀ ਜੀ॥ ਮਿਤਸਿੰਘ ਰਸਾਲੂ ਦੇ ਕੋਲ ਜਾਕੇ ਰਾਣੀ ਆਖਕੇ ਫੇਰ ਸੁਣਾਂਵਦੀ ਜੀ॥ ਮੁਕੰਦਛੰਦ॥