ਪੰਨਾ:ਕਿੱਸਾ ਰਾਜਾ ਰਸਾਲੂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਦੋਹਿਰਾ॥ ਰਾਣੀ ਹਾਕਾਂ ਮਾਰਦੀ ਕਰਦੀ ਬਹੁਤ ਪੁਕਾਰ॥ ਮੈਹਲਾਂ ਹੇਠ ਫੇਰੰਦਿਆ ਲਈਂ ਮੇਰੀ ਤੂੰ ਸਾਰ॥ ਮੁਕੰਦ ਛੰਦ॥ ਰਾਣੀ ਮਾਰੇ ਹਾਕਾਂ ਉਸਨੂੰ ਬੁਲਾਇਕੇ। ਕੌਨਓ ਤੂੰ ਹੁਨੇ ਦਸ ਤੂੰ ਸੁਣਾਇਕੇ॥ ਕਿਧਰੋਂ ਤੂੰ ਆਇਆ ਕਿਧਰ ਨੂੰ ਜਾਂਵਣਾ। ਕੇਹੜਾ ਤੇਰਾ ਸ਼ੈਹਰ ਆਖਕੇ ਸੁਣਾਵਣਾ॥ ਆਖਦਾ ਸੀ ਹੋਡੀ ਸੁਨ ਲਾਕੇ ਕਾਨ ਨੀ॥ ਹੋਡਲੇ ਦਾ ਰਾਜਾ ਜਾਣਦਾ ਜਹਾਨ ਨੀ॥ ਏਧਰ ਮੈਂ ਆਇਆ ਨੀ ਸ਼ਕਾਰ ਖੇਲਦਾ॥ ਤਾਹੀਂ ਤੇਰੇ ਮੈਹਲਾਂ ਹੇਠ ਫਿਰਾਂ ਮੇਲਦਾ॥ ਆਖਦੀ ਸੀ ਰਾਣੀ ਫੇਰ ਓ ਪੁਕਾਰ ਜੀ॥ ਕਹਿਣਾ ਮੇਰਾ ਮੰਨੋ ਕਹਾਂ ਵਾਰ ਵਾਰ ਜੀ॥ ਆਖਦੀ ਸੀ ਰਾਣੀ ਕੇਰਾਂ ਛੇਜਾਂ ਮਾਣ ਜੀ॥ ਦਿਲ ਦੇ ਭਰਮ ਸਬ ਮਿਟ ਜਾਣ ਜੀ॥ ਹਥ ਜੋੜ ਰਾਣੀ ਕਰਦੀ ਪੁਕਾਰ ਜੀ॥ ਕਹਿਣਾ ਮੇਰਾ ਮੰਨੋਂ ਕਹਾਂ ਵਾਰ ਵਾਰ ਜੀ॥ ਆਖਦਾ ਸੀ ਹੋਡੀ ਕੌਲ ਦੇਦੇ ਰਾਣੀਏਂ॥ ਫੇਰ ਤੇਰੀ ਛੇਜ ਅਸੀ ਆਕੇ ਮਾਣੀਏਂ॥ ਮਿਲਣੇ ਦਾ ਹੋਡੀ ਜਤਨ ਕਰਾਂਵਦਾ॥ ਤੀਮੀਆਂ ਦੇ ਪਿਛੇ ਕੇਡਾ ਦੁਖ ਪਾਂਵਦਾ॥ ਹੋਡਲੇ ਦੇ ਵਿਚੋਂ ਸੁਰੰਗ ਲਗਾਂਵਦਾ॥ ਕੱਢਕੇ ਸੁਰੰਗ ਧੌਲਰਾਂ ਚਲਾਂਵਦਾ॥ ਹੋਡੀ ਨੇ ਸੁਰੰਗ ਕਢੀ ਮੈਹਲੀਂ ਜਾਇਕੇ॥ ਰਾਣੀ ਕੋਲ ਗਿਆ ਭਾਰੀ ਦੁਖ ਪਾਇਕੇ॥ ਸੁਰੰਗ ਦੇ ਵਿਚ ਦੀ ਹਮੇਸ਼ ਆਂਵਦਾ॥ ਤੀਮੀਆਂ ਦੇ ਪਿਛੇ ਕੇਡਾ ਦੁਖ ਪਾਂਵਵਾ॥ ਰਾਣੀ ਦੀਆਂ ਜਾਕੇ ਨਿਤ ਛੇਜਾਂ ਲਾਂਵਦਾ॥ ਸੁਰੰਗ ਦੇ ਵਿਚ ਦੀ