ਪੰਨਾ:ਕਿੱਸਾ ਰਾਜਾ ਰਸਾਲੂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਕੋਕਲਾਂ ਜੋ ਨਾਲ ਜੀ॥ ਕੋਕਲਾਂ ਨੂੰ ਲੈਕੇ ਫੇਰ ਚਲਿਆ ਜਾਂਵਦਾ॥ ਭਾਦਸੋ ਦੇ ਵਿਚ ਜਾਕੇ ਡੇਰਾ ਲਾਂਵਦਾ॥ ਭਾਦਸੋ ਦੇ ਕੋਲ ਕੋਠੀ ਜੋ ਪਾਂਵਦਾ॥ ਰਾਜੇ ਜੋ ਰਸਾਲੂ ਦਾ ਕਿਲਾ ਕਹਾਂਵਦਾ॥ ਵਡਾ ਭਾਰੀ ਕਿਲਾ ਰਾਜਾ ਜੋ ਪਵਾਂਵਦਾ॥ ਭਾਦਸੋ ਦੇ ਕੋਲ ਜਾਕੇ ਡੇਰਾ ਲਾਂਵਦਾ॥ ਅਜ ਤੀਕ ਧੌਲ ਹਣਗੇ ਪਿਆਰਿਆ॥ ਭਾਦਸੋ ਦੇ ਕੋਲ ਸਚ ਮੈਂ ਉਚਾਰਿਆ॥ ਵਸਿਆ ਰਸਾਲੂ ਫੇਰ ਉਥੇ ਆਇਕੇ॥ ਧੌਲਰਾਂ ਦੇ ਵਿਚ ਰਾਣੀ ਵਾੜੀ ਲਿਆਇਕੇ॥ ਦੇਖ ਲਵੋ ਜਾਕੇ ਆਪ ਓ ਪਿਆਰਿਆ॥ ਕਿਹਾ ਅਸੀ ਸਚ ਝੂਠ ਨਾ ਉਚਾਰਿਆ॥ ਪਿਛਲਾ ਹਵਾਲ ਹੁਣ ਕਰਾਂ ਬੰਦ ਜੀ॥ ਅਗੇ ਦਾ ਸੁਣਾਵਾਂ ਭਰਕੇ ਤੇ ਛੰਦ ਜੀ॥ ਮਿਤਸਿੰਘਾ ਹਾਲ ਸਚਦਾ ਸੁਣਾ ਲੀਏ॥ ਅਗੇਦਾ ਜੋ ਛੰਦ ਠੀਕ ਹੀ ਬਣਾਲੀਏ॥

ਬੈਤ॥ ਅਗੇ ਹਾਲ ਹੋਡੀ ਰਾਜੇ ਦਾ॥ ਹੋਡੀ

ਰਾਜੇ ਦਾ ਔਣਾ ਸ਼ਕਾਰ ਖੇਲਣ ਕੇ ਵਾਸਤੇ

ਹੋਡੀ ਰਾਜਾ ਥੀਂ ਸ਼ੈਹਰਓ ਹੋਡਲੇ ਦਾ ਇਕ ਦਿਨ ਓ ਗਿਆ ਸ਼ਕਾਰ ਬੇਲੀ॥ ਕਿਤੇ ਨਿਕਲ ਸ਼ਕਾਰ ਦੂਰ ਲੰਘ ਗਿਆ ਮਗਰੇ ਗਿਆ ਥੀ ਹੋਡੀ ਤਰਾਰ ਬੇਲੀ॥ ਫਿਰਦਾ ਫਿਰਦਾ ਓ ਮੈਹਲਾਂ ਦੇ ਹੇਠ ਅਇਆ ਨਿਗਾ ਪੈਗਈ ਕੋਕਲਾਂ ਨਾਰ ਬੇਲੀ॥ ਮਿਤਸਿੰਘ ਫੇਰ ਰਾਣੀ ਨੇ ਨਿਗਾ ਮਾਰੀ ਕਰਦੀ ਉਸਨੂੰ ਫੇਰ ਪੁਕਾਰ ਬੇਲੀ॥