ਪੰਨਾ:ਕਿੱਸਾ ਰਾਜਾ ਰਸਾਲੂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਸਰਕੱਪ ਦੀ ਜੀ॥ ਸਭ ਗਲ ਦੀ ਉਹਨੂੰ ਜਦ ਹੋਸ਼ ਆਈ ਕੰਧ ਕੋਠਿਆਂ ਫੇਰ ਉਹ ਟੱਪਦੀ ਜੀ॥ ਵਿਚ ਬੈਠਕੇ ਮੋਰੀ ਦੇ ਨਿਗਾ ਮਾਰੇ ਨਿਗਾ ਮਾਰਦੀ ਤੇਜ ਜਿਉਂ ਸੱਪਦੀ ਜੀ॥ ਮਿਤਸਿੰਘ ਜੁਆਨੀ ਨੇ ਜੋਰ ਪਾਇਆ ਦੇਖ ਚੋਬਰਾਂ ਬਲ ਉਹ ਟੱਪਦੀ ਜੀ॥ ਬੈਂਤ॥ ਸੁੰਦਰ ਤੋਤਾ ਜੋ ਇਕ ਜਵਾਬ ਕਰਦਾ ਫੇਰ ਰਾਜੇ ਨੂੰ ਖੂਬ ਸਮਝਾਂਵਦਾਈ॥ ਸੁਣੀਂ ਰਾਜਿਆ ਗਲ ਤੂੰ ਧਿਆਨ ਧਰਕੇ ਤੇਰੀ ਰਾਣੀ ਦੀ ਗਲ ਦਸਾਂਵਦਾਈ॥ ਰਾਣੀ ਕੋਕਲਾਂ ਬਹੁਤ ਸ਼ੁਕੀਨ ਹੋਈ ਚੰਗੀ ਕਰਦਾ ਜੇ ਏਥੋਂ ਲੈ ਜਾਂਵਦਾਈ॥ ਮਿਤਸਿੰਘ ਓਹ ਤੋਤੇ ਦੀ ਗੱਲ ਸੁਣਕੇ ਤਿਆਰੀ ਫੇਰ ਰਸਾਲੂ ਕਰਾਂਵਦਾਈ॥ ਦੋਹਿਰਾ॥ ਰਾਜੇ ਜੋ ਸਰਕੱਪ ਨੂੰ ਕਹਿੰਦਾ ਆਖ ਸੁਣਾਏ॥ ਪਿਛਾ ਨੂੰ ਹੁਣ ਜਾਂਵਦਾ ਵਿਦਿਆ ਝਟ ਕਰਾਏ॥ ਰਸਾਲੂ ਦਾ ਉਥੋਂ ਚਲਿਆ ਜਾਣਾ ਤੇ ਭਾਦਸੋ ਆ ਜਾਣਾ॥। ਲਟਪਦ ਛੰਦ॥ ਆਖਦਾ ਰਸਾਲੂ ਸੁਣੋ ਮੇਰੀ ਗਲ ਜੀ॥ ਸਾਨੂੰ ਏਥੋਂ ਤੋਰ ਜਾਣਾ ਪਿਛਾਂ ਵਲ ਜੀ॥ ਲੜਕੀ ਆਪਣੀ ਨੂੰ ਨਾਲ ਦੇਓ ਘਲ ਜੀ॥ ਸਾਨੂੰ ਏਥੋਂ ਤੋਰ ਜਾਣਾ ਪਿਛਾਂ ਵਲ ਜੀ॥ ਬਾਰਾਂ ਸਾਲ ਹੋਏ ਰੈਂਦਿਆਂ ਨੂੰ ਕਲ ਜੀ॥ ਸਾਨੂੰ ਏਥੋਂ ਤੋਰ ਜਾਣਾ ਪਿਛਾਂ ਵਲ ਜੀ॥ ਕਹਿੰਦਾ ਸਰਕੱਪ ਵਿਦਿਆ ਕਰਾਇਕੇ॥ ਜਾਓ ਮੇਰੇ ਬਚੇ ਖੁਸ਼ੀਆਂ ਮਨਾਇਕੇ॥ ਤੋਰੇ ਸਰਕੱਪ ਨੇ ਖੁਸ਼ੀ ਦੇ ਨਾਲ ਜੀ॥ ਵਿਦਿਆ ਕਰ ਤੋਰੀ