ਪੰਨਾ:ਕਿੱਸਾ ਰਾਜਾ ਰਸਾਲੂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਦੋਹਿਰਾ॥ ਲਾਲ ਉਥੋਂ ਜੀ ਕਢਕੇ ਆਇਆ ਸ਼ੈਹਰ ਵਿਚ ਫੇਰ॥ ਸੀਸ ਸਰਕੱਪ ਦਾ ਵਢਣੋਂ ਲੌਣੀ ਨਾਹੀਂ ਡੇਰ॥ ਰਾਜੇ ਸਰਕੱਪ ਦੇ ਘਰ ਲੜਕੀ ਪੈਦਾਵਾਰ ਹੋਣੀ ਰਸਾਲੂ ਨੂੰ ਬਿਆਹ ਦੇਣੀ॥ ਚਰਪਟ ਛੰਦ॥ ਅਗੇ ਦਾ ਜੋ ਹਾਲ ਦਸਦਾ ਉਚਾਰਕੇ॥ ਸੁਣੋ ਮੇਰੇ ਵੀਰ ਜੀ ਦਲੀਲ ਧਾਰਕੇ॥ ਰਾਜੇ ਸਰਕੱਪ ਦਾ ਦਸਾਂ ਜੋ ਹਲ ਜੀ॥ ਉਹਦੇ ਘਰ ਜੰਮੀ ਇਕ ਕੰਨਿਆ ਬਾਲ ਜੀ॥ ਚਕਕੇ ਤੇ ਕੰਨਿਆ ਪਰਾਤ ਪਾਂਵਦਾ॥ ਰਾਜੇ ਜੋ ਰਸਾਲੂ ਨੂੰ ਫੇਰੇ ਦਬਾਂਵਦਾ॥ ਉਸ ਸਚੇ ਸਾਈਂ ਦਾ ਨਹੀਂ ਅੰਤ ਆਂਵਦਾ॥ ਰਾਜੇ ਜੋ ਰਸਾਲੂ ਨੂੰ ਫੇਰੇ ਦਬਾਂਵਦਾ॥ ਫੇਰੇ ਦੇਣ ਵਿਚ ਬਚ ਰਹੀ ਜਿੰਦਜੀ॥ ਕਰਲਿਆ ਜਮਾਈ ਲਈ ਨਹੀਂ ਬਿੰਦ ਜੀ॥ ਕਹਿੰਦਾ ਸਰਕੱਪ ਸਾਂ ਬਰਾਜ ਬਚਿਆ॥ ਵਿਚ ਸੰਸਾਰ ਨਾਮ ਤੇਰਾ ਰਚਿਆ॥ ਅਧਾ ਰਾਜ ਸਾਂਭ ਗੱਦੀ ਬੈਠ ਬਚਿਆ॥ ਵਿਚ ਸੰਸਾਰ ਨਾਮ ਤੇਰਾ ਰਚਿਆ॥ ਆਖਦਾ ਰਸਾਲੂ ਮਿਤਸਿੰਘ ਬੋਲ ਜੀ॥ ਜਗਾ ਦੇਦੇ ਸਾਨੂੰ ਰੈਂਣਾ ਤੇਰੇ ਕੋਲ ਜੀ॥ ਦੋਹਿਰਾ॥ ਰਾਜੇ ਜੋ ਸਰਕੱਪ ਨੂੰ ਕਹੇ ਰਸਾਲੂ ਬੋਲ॥ ਰਾਜ ਤੇਰੇ ਦੀ ਲੋੜ ਨੀ ਰੈਹਣਾ ਤੇਰੇ ਕੋਲ॥ ਦੋਹਿਰਾ॥ ਰਸਾਲੂ ਰੈਹਣ ਜੀ ਲੱਗਿਆ ਬਡੀ ਖੁਸ਼ ਦੇ ਨਾਲ॥ ਰੈਂਹਦੇ ਤਾਈਂ ਬੀਤਗੇ ਹੋਗੇ ਬਾਰਾਂ ਸਾਲ॥ ਬੈਂਤ॥ ਬਾਰਾਂ ਸਾਲ ਜੀ ਜਦੋਂ ਬਤੀਤ ਹੋਏ ਲੜਕੀ ਹੋਈ ਹੁਸ਼ਿਆਰ