ਪੰਨਾ:ਕਿੱਸਾ ਰਾਜਾ ਰਸਾਲੂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਫੇਰ ਸਰਕਪ ਨੂੰ ਕੇਹਾ ਓਨੇ ਆ ਤੂੰ ਬਦਣਾ ਆਪਣਾ ਤੋਲ ਲੈ ਓਏ॥ ਹੁਣ ਤੇਰੇ ਮੈਂ ਸੀਸ ਨੂੰ ਵੱਢਦਾ ਹਾਂ ਫੇਰ ਹੋਰ ਬਹਾਨਾ ਤੂੰ ਭਾਲ ਲੈ ਓਏ॥ ਵੱਡੇ ਮਾਈਆਂ ਦੇ ਲਾਲ ਤੈਂ ਗਰਕ ਕੀਤੇ ਅਪਣੀ ਜੇਹੀ ਤੂੰ ਜਿੰਦੜੀ ਜਾਨ ਲੈ ਓਏ॥ ਮਿਤਸਿੰਘ ਤੈਂ ਧੋਖੇ ਦੇ ਨਾਲ ਮਾਰੇ ਗੁਰੂ ਮਿਲਿਆ ਮੈਂ ਤੈਨੂੰ ਹੁਣ ਆਣ ਲੈ ਓਏ॥

ਰਸਾਲੂ ਦਾ ਜਾਣਾ ਲਾਲ ਲੈਣ ਕੇ ਵਾਸਤੇ

ਬੈਤ॥ ਝਟ ਛੇੜਕੇ ਘੋੜੇ ਨੂੰ ਤੁਰ ਪਿਆ ਉਸ ਕੋਠੀ ਨੂੰ ਗਿਆਂ ਸੁਧੇਰ ਬੇਲੀ॥ ਉਸ ਕੋਠੀਚ ਦਿਓਣੀਆਂ ਚਾਰ ਹੈ ਸਨ ਤਿੰਨ ਬੈਠੀਆਂ ਆਦਮੀ ਘੇਰ ਬੇਲੀ॥ ਉਨਾਂ ਚੌਹਾਂ ਦੀ ਵੱਡਨਾ ਠੀਕ ਬੈਠੇ ਮੈਨੇ ਜਾਰਿਆ ਚੌਥਾਏ ਫੇਰ ਬੇਲੀ॥ ਮਿਤਸਿੰਘ ਰਸਾਲੂ ਨੂੰ ਦੇਖਕੇ ਤੇ ਖ਼ੁਸ਼ੀ ਹੋਣ ਓਏ ਦਿਓਣੀਆਂ ਫੇਰ ਬੇਲੀ॥

ਦਿਓਣੀਆਂ ਕੋ ਮਾਰ ਦੇਣਾ ਰਸਾਲੂ ਨੇ

ਬੈਤ॥ ਜਵਾਬ ਸੁੰਦਰ ਤੋਤੇ ਦਾ॥ ਤੋਤਾ ਆਖਦਾ ਏਨਾਂ ਨੂੰ ਘੇਰਕੇਤੇ ਇਕ ਖੂੰਜੇ ਦੇ ਵਿਚ ਤੂੰ ਵਾੜ ਭਾਈ॥ ਇਕ ਜਗਾ ਜਦ ਕਠੀਆਂ ਹੋਣ ਚਾਰੇ ਖੰਡਾ ਮਾਰਕੇ ਸੀਸ ਤੂੰ ਝਾੜ ਭਾਈ॥ ਸੁਣਕੇ ਗਲ ਰਸਾਲੂ ਫੇਰ ਘੇਰ ਲੈਂਦਾ ਇਕ ਖੂੰਜੇ ਦੇ ਵਿਚ ਲਈਆਂ ਵਾੜ ਭਾਈ॥ ਖੰਡਾ ਧੂਕੇ ਚੌਹਾਂ ਦੇ ਸੀਸ ਵਢੇ ਮਿਤਸਿੰਘ ਉਕਾੜ ਲੈ ਕਾੜ ਭਾਈ॥