ਪੰਨਾ:ਕਿੱਸਾ ਰਾਜਾ ਰਸਾਲੂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਜਾਇਕੇ॥ ਆਖਦਾ ਰਸਾਲੂ ਮਿਤਸਿੰਘ ਬੋਲਕੇ॥ ਬਦਨਾ ਜੇੜਾ ਤੇਰਾ ਦੇ ਦੇ ਸਾਨੂੰ ਤੋਲਕੇ॥ ਦੋਹਿਰਾ॥ ਬਦਨਾ ਆਖ ਚੁਕਾਂਵਦਾ ਰਸਾਲੂ ਨੂੰ ਜੀ ਫੇਰ॥ ਆਏ ਨੂੰ ਅਸੀ ਤੋਲਣਾ ਘਟੇ ਬਦਨਾ ਸੇਰ॥ ਬੈਤ॥ ਚਕ ਬਦਣੇ ਨੂੰ ਮੋਢੇ ਤੇ ਰਖਲਿਆ ਫੇਰ ਸ਼ੈਹਰ ਦੇ ਉਪਰ ਨੂੰ ਜਾਂਵਦਾ ਜੀ॥ ਅਗੇ ਜਾਇਕੇ ਬਦਨ ਨੇ ਹੁਨਰ ਕਰਿਆ ਦੇਹੀ ਆਪਣੀ ਫੇਰ ਬਧਾਂਵਦਾ ਜੀ॥ ਟੰਗਾਂ ਅਪਣੀਆਂ ਬਦਨ ਬਧਾਇਕੇ ਤੇ ਗਲ ਫੇਰ ਰਸਾਲੂ ਦੇ ਪਾਂਵਦਾ ਜੀ॥ ਰਾਜੇ ਮਾਰਨ ਦਾ ਉਸਨੇ ਹੁਨਰ ਕਰਿਆ ਮਿਤਸਿੰਘ ਓ ਗਲ ਘੂਟਾਂਵਦਾ ਜੀ॥ ਬਦਣਾ ਫੇਰ ਜਮੀਨਦੇ ਸਿਟ ਦਿਤਾ ਖੰਡਾ ਧੂਕੇ ਕੁਲ ਲਜਾਂਵਦਾ ਜੀ। ਖੰਡਾ ਦੇਖਕੇ ਬਦਣੇ ਝਿਗਾੜ ਮਾਰੀ ਫੇਰ ਰਬਦੇ ਵਾਸਤੇ ਪਾਂਵਦਾ ਜੀ॥ ਏਦੂੰ ਬਦਦਾ ਨਹੀਂ ਏਦੂ ਹੁਣ ਘਟਦਾ ਨਹੀਂ ਕਾਨੂ ਰਾਜਿਆ ਮਾਰ ਗਮਾਂਵਦਾ ਜੀ॥ ਮਿਤਸਿੰਘ ਤੂੰ ਰਾਜਿਆ ਛਡ ਦੇਈਂ ਚਾਰ ਲਾਲ ਮੈਂ ਤੈਨੂੰ ਦਸਾਂਵਦਾ ਜੀ॥ ਰਾਜਾ ਆਖਦਾ ਬਦਣੇ ਨੂੰ ਦਸ ਮੈਨੂੰ ਚਾਰ ਲਾਲ ਤੂੰ ਜੇੜੇ ਦਸਾਂਵਦਾ ਜੀ॥ ਬਦਣਾ ਆਖਦਾ ਐਸ ਲੈ ਸੜਕ ਉਤੇ ਬਾਹਰ ਕੋਠੀ ਲੈ ਮੇਰੀ ਕਹਾਂਵਦਾ ਜੀ॥ ਉਸ ਕੋਠੀਚ ਪਲੰਗ ਇਕ ਡਿਠਾ ਹੈਗਾ ਉਹਦੇ ਪਾਵਿਆਂ ਦੇ ਹੇਠ ਦਸਾਂਵਦਾ ਜੀ॥ ਮਿਤਸਿੰਘ ਲੈ ਬਦਣੇ ਨੂੰ ਚਕਕੇ ਤੇ ਸਰਕਪ ਦੇ ਕੋਲ ਲਜਾਂਵਦਾ ਜੀ॥ ਬੈਤ॥ ਜਾਕੇ