ਪੰਨਾ:ਕਿੱਸਾ ਰਾਜਾ ਰਸਾਲੂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਰਸਾਲੂ ਏਹੋ ਠੀਕ ਸ਼ਰਤ ਮਿਤਸਿੰਘਾ ਸਿਟੋ ਝਟ ਨਰਦਾਂ ਦੇਰ ਕਾਸਨੂੰ ਲਗਾਂਵਦੇ॥ ਲਟਪਾਟਾ ਛੰਦ॥ ਸਿਟੇ ਸਰ ਕੱਪ ਨਰਦਾਂਂ ਸੁਣਾਇਕੇ॥ ਖਿੱਚੇ ਜਦੋਂ ਨੱਥਾ ਚੂਹੇ ਔਣ ਧਾਇਕੇ॥ ਦੇਖਕੇ ਰਸਾਲੂ ਨੇ ਪੂਰਾ ਜੋ ਹਾਲ ਜੀ॥ ਬਿੱਲੀ ਝਟ ਕੱਢਕੇ ਬਠਾਈ ਨਾਲ ਜੀ॥ ਦੇਖਕੇ ਬਿੱਲੀ ਨੂੰ ਚੂਹੇ ਗਏ ਭਜ ਜੀ॥ ਕਹੇ ਸਰਕੱਪ ਏਕੀ ਹੋਇਆ ਚੱਜ ਜੀ॥ ਸਿਟੇ ਜਦੋਂ ਨਰਦਾਂ ਰਸਲੂ ਧਾਇਕੇ॥ ਪੈਂਦੇ ਪੂਰੇ ਬਾਰਾਂ ਨਰਦਾਂ ਦੇ ਜਾਇਕੇ॥ ਕਹੇ ਸਰਕੱਪ ਬਾਜੀ ਜਿਤੀ ਜਾਂਵਦ॥ ਸੱਦਕੇ ਤੇ ਧੀਆਂ ਨਾਚ ਜੋ ਕਰਾਂਵਦਾ॥ ਆਖਦਾ ਰਸਾਲੂ ਏਹ ਬੁਰਾ ਹੈ ਪਾਪ ਜੀ॥ ਦੇਖੋ ਕੁੜੀਆਂ ਨੂੰ ਨਚਾਵੇ ਅਪ ਜੀ॥ ਚਕਕੇਤੇ ਡੰਡਾ ਉਨਾਂ ਦੇ ਲਗਾਂਵਦਾ॥ ਕਿਥੇ ਕੁੜੀਆਂ ਨੂੰ ਆਇਕੇ ਨਚਾਂਵਦਾ॥ ਕਹੇ ਸਰਕੱਂਪ ਏਹਕੀ ਨ੍ਹੇਰ ਪੈਗਿਆ॥ ਜਿਤਕੇ ਤੇ ਬਾਜੀਓ ਰਸਾਲੂ ਲੈਗਿਆ॥ ਅਜ ਤਾਈਂ ਬਾਜੀ ਨਾ ਕਿਸੇ ਨੂੰ ਹਾਰਿਆ॥ ਫੁਟਗੇ ਕਰਮ ਓਏ ਨਸੀਬ ਹਾਰਿਆ॥ ਆਖਦਾ ਰਸਾਲੂ ਖੰਡੇ ਨੂੰ ਸਜਾਇਕੇ॥ ਜਿੱਤ ਲਈ ਬਾਜੀ ਸੀਸ ਦੇਦੇ ਆਇਕੇ॥ ਵਡੇ ਵਡੇ ਬਾਦਸ਼ਾਹ ਨੂੰ ਮਾਰ ਭੁਲਿਆ॥ ਦੇਦੇ ਹੁਣ ਬਾਰੀ ਬੈਠਾ ਕਾਨੂੰ ਡੁਲਿਆ॥ ਵਡੇ ਵਡੇ ਮਾਰੇ ਤੈਂ ਮਾਈਆਂ ਦੇ ਲਾਲ ਜੀ॥ ਦੇਦੇ ਹੁਣ ਵਾਰੀ ਵੱਡੇ ਚਿਤ ਨਾਲ ਜੀ॥ ਕਹੇ ਸਰਕੱਪ ਸੀਸ ਬੱਢੀਂ ਆਇਕੇ। ਬਦਣੇ ਦਾ ਗੇੜਾ ਪੈਹਲਾਂ ਲਿਆ ਦੇ