ਪੰਨਾ:ਕਿੱਸਾ ਰਾਜਾ ਰਸਾਲੂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਅਗੇ ਜਾਕੇ ਰਸਾਲੂ ਨੇ ਲਾਸ਼ਾਂ ਵੱਢਣੀਆਂ

ਸਵੈਯਾ॥ ਅਗੇ ਫੇਰ ਰਸਾਲੂ ਨੇ ਨਿਗਾ ਮਾਰੀ ਦੇਖੇ ਲੜਕੀਆਂ ਸਰਕਪ ਵੀਆਂ ਝੂਰ ਰਈਆਂ॥ ਕੋਲ ਉਨਾਂ ਦੇ ਜਾਇਕੇ ਖੜ ਗਿਆ ਆਪਸ ਵਿਚ ਉਹਸੈਨਾਂ ਲੈ ਮਾਰ ਰਈਆਂ ਲਾਸ਼ਾਂ ਫੇਰ ਰਸਾਲੂ ਨੇ ਕਟਤੀਆਂ ਦੜਾ ਦੜ ਜਮੀਨ ਤੇ ਫੇਰ ਗਰਈਆਂ॥ ਮਿਤਸਿੰਘ ਲੈ ਉਨਾਂ ਦੇ ਗੋਡੇ ਫੁਟੇ ਫੇਰ ਦੇਖ ਬਚਾਰੀਆਂ ਰੋਏ ਰਈਆਂ॥

ਸਵੈਯਾ॥ ਜਾਕੇ ਕੋਲ ਸਰਕਪ ਦੇ ਹਾਲ ਦਸਿਆ ਅਜ ਬਾਦਸ਼ਾਹ ਹੋਰ ਇਕ ਡੀਠ ਹੀ ਆਓ॥ ਸਾਡੇ ਨਾਲ ਪਿਤਾਓਨੇ ਜੁਲਮ ਕਰਿਆ ਗੜ ਲੰਕਾ ਵਿਚੋਂ ਹੁਣ ਜਾਣਾ ਨੀ ਪਾਓ॥ ਉਹਦੇ ਨਾਲ ਪਿਤਾ ਤੁਸੀ ਬਾਜੀ ਖੇਡੋ ਬਾਜੀ ਜਿਤਕੇ ਉਸਨੂੰ ਮਾਰ ਗਵਾਓ॥ ਮਿਤਸਿੰਘ ਨਾ ਉਸਦਾ ਕਖ ਛਡਿਓ ਲੜਕੀ ਫੇਰ ਸਰਕਪ ਦੀ ਆਖ ਸੁਣਾਓ॥ ਦੋਹਿਰਾ॥ ਸੁਣਕੇ ਇਤਨੀ ਬਾਤ ਜੋ ਹੋਇਆ ਸਰ ਕਪ ਤਿਆਰ॥ ਬਾਜੀ ਖੇਡਣ ਵਾਸਤੇ ਚੂਹੇ ਲਏ ਸੰਗਾਰ॥ ਕਬਿੱਤ॥ ਖੇਡਣੇ ਕੋ ਬਾਜੀ ਦੋਨੋਂ ਹੋ ਗਏ ਤਿਆਰ ਭਾਈ ਆਪਸ ਦੇ ਵਿਚ ਹੁਣ ਸ਼ਰਤ ਲਗਾਂਵ॥ ਕਹੇ ਸਰਕਪ ਸ਼ਰਤ ਲਾਵਣੀ ਹੈ ਏਹੋ ਭਾਈਂ ਜੇ ਮੈ ਜਿੱਤਾਂ ਬਾਜੀ ਸੀਸ ਤੇਰੇ ਨੂੰ ਕਵਾਂਵਦੇ॥ ਸਿਰਾਂ ਧੜਾਂ ਵਲੀ ਸ਼ਰਤ ਲਾਵਣੀਹੈ ਏਹੋ ਭਾਈ ਏਦੂੰ ਘਟ ਸ਼ਰਤ ਫੇਰ ਕਦੇ ਨਹੀਂ ਲਾਂਵਦੇ॥ ਆਖਦਾ