ਪੰਨਾ:ਕਿੱਸਾ ਰਾਜਾ ਰਸਾਲੂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਖੇਡਦਾ ਹੈ ਬਾਜੀ ਬਡੀ ਧੋਖੇ ਨਾਲ ਜੀ॥ ਪਾਸੇ ਹੇਠ ਚੂਹੇ ਰਖਦਾ ਲੁਕਾਇਕੇ॥ ਨਰਦਾਂ ਉਲਟਦੇ ਚੂਹੇ ਫੇਰ ਆਇਕੇ॥ ਏਹ ਏਹਦੀ ਕਾਰ ਹੋਰ ਨਹੀਂ ਗਲ ਜੀ॥ ਸਿਟੇ ਜਦੋਂ ਨਰਦਾਂ ਚੂਹੇ ਔਣ ਚਲ ਜੀ॥ ਖੇਡਣਾ ਜੇ ਬਾਜੀ ਤੁਸਾਂ ਨੇ ਲੈ ਜਾਇਕੇ॥ ਬਿਲੀ ਇਕ ਰਖੋ ਕੋਲ ਜੀ ਬਹਾਇਕੇ॥ ਔਣ ਜਦੋਂ ਚੂਹੇ ਬਿੱਲੀ ਪਵੇ ਭੱਜਕੇ॥ ਭਜ ਜਾਣ ਚੂਹੇ ਨਰਦਾਂ ਨੂੰ ਤੱਜਕੇ॥ ਆਖਦਾ ਰਸਾਲੂ ਏਹੀ ਠੀਕ ਗੱਲ ਜੀ॥ ਬਿੱਲੀ ਸਾਨੂੰ ਲਿਆ ਦੇਓ ਬਜਾਰੋਂ ਮੁਲ ਜੀ॥ ਮੂਰੇ ਇਕ ਚੌਕੀ ਬੈਠੀ ਹੈਗੀ ਹੋਰ ਜੀ॥ ਭੰਨਕੇਤੇ ਚੌਕੀ ਧੌਸੇ ਨੂੰ ਟਕੋਰ ਜੀ॥ ਤੁਰ ਪਿਆ ਰਸਾਲੂ ਅਗੇ ਫੇਰ

ਧਾਇਕੇ॥ ਬੁਢੀਆਂ ਕੋਲ ਗਿਆ ਚਿਤ ਨੂੰ ਲਗਾਇਕੇ॥ ਦੇਖ ਕੇਤੇ ਬੁਢੀ ਹੋਈ ਹੈ ਅਨੰਦ ਜੀ॥ ਅਓ ਮੇਰੇ ਬੱਚਿਆ ਕਿਥੋਂ ਆਏ ਚੰਦ ਜੀ॥ ਫੜਦੀ ਰਸਾਲੂ ਦੀ ਲੈ ਬਾਂਹ ਜਾਇਕੇ॥ ਮੰਜੇ ਉਤੇ ਬੈਠੋ ਬਚਿਆ ਲੈਆਇਕੇ॥ ਅਖਦਾ ਸੀ ਤੋਤਾ ਏਹਦਾ ਫਾਹ ਵੱਢ ਜੀ॥ ਚਕਕੇ ਤੇ ਬੁਢੀ ਨੂੰ ਲੈ ਵਿਚ ਗਡ ਜੀ॥ ਸੁਣਕੇ ਰਸਾਲੂ ਨੇ ਨਾ ਲਾਈ ਡੇਰ ਜੀ॥ ਚਕਕੇਤੇ ਬੁਢੀ ਵਿਚ ਮਾਰੀ ਫੇਰ ਜੀ॥ ਧੋਂਸੇ ਤੇ ਟਕੋਰ ਫੇਰ ਲਾਈ ਜਾਇਕੇ॥ ਬਾਦਸ਼ਾਹ ਨੇ ਸੁਣੀ ਲੈ ਉਹਵਾਜ ਆਇਕੇ ॥ਕਹੇ ਸਰਕਪ ਮਿਤਸਿੰਘਾ ਬੋਲਕੇ। ਲਿਆਇਆ ਏਹਦਾ ਕਾਲ ਮੇਰੇ ਕੋਲ ਟੋਲਕੇ॥