ਪੰਨਾ:ਕਿੱਸਾ ਰਾਜਾ ਰਸਾਲੂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਨੂੰ ਸਣਾਉਂਦਾ॥ ਮਾਰ ਦੇਓ ਗੋਲੀ ਏਹੀ ਹੈ ਕਰਾਉਂਦਾ॥

ਭੋਲੂ ਬਾਂਦਰ ਦਾ ਮਾਰਨਾ ਦਰਵਾਜੇ ਤੇ ਬਠਾ ਬੈਤ ॥ਭੋਲੂ ਬਾਂਦਰ ਦਰਵਾਜੇ ਦੇ ਉਤੇ ਬੈਠਾ ਤੋਤੇ ਰਾਜੇ ਨੂੰ ਦਸਿਆ ਝਟ ਦੇਕੇ।। ਰਾਜਾ ਆਖਦਾ ਏਸਦਾ ਫਾਹ ਵਢਾਂ ਤੀਰ ਮਾਰਿਆ ਬਾਂਦਰ ਦੇ ਕਟ ਦੇਕੇ। ਤੀਰ ਲਗਦੇ ਹੀ ਕਲਾ ਜੋ ਛੁਟ ਗਈਆਂ ਡਿਗਾ ਫੇਰ ਦਰਵਾਜਾ ਜੋ ਸਟਦੇਕੇ॥ ਭੋਲੂ ਬਾਂਦਰ ਨੂੰ ਮਾਰਕੇ ਮਿਤਸਿੰਘਾ ਫੇਰ ਵੜਗੇ ਸ਼ੈਹਰ ਵਿਚ ਸਟ ਦੇਕੇ॥

ਸ਼ੈਹਰ ਵਿਚ ਵੜਕੇ ਰਾਜੇ ਨੇ ਦੋਸਤ ਬਣੌਨਾ

ਕਬਿੱਤ॥ ਵੜਕੇ ਸ਼ੈਹਰ ਰਾਜੇ ਦਿਲ ਮੈਂ ਬਚਾਰ ਕੀਤੀ ਮਿਤਰ ਜੇ ਬਣਾਈਏ ਧੋਖਾ ਫੇਰ ਨਹੀਂ ਔਂਦਾ॥ ਮਿਤਰ ਜਿਨਾਂ ਦੇ ਹਰ ਦਮ ਫੇਰ ਕੈਮ ਰੈਂਦੇ ਔਖੇ ਵੇਲੇ ਦੁਖ ਸੁਖ ਭਾਰੀ ਹੈ ਬਡੌਂਦਾ॥ ਐਨੀ ਜੋ ਥਬੀਕ ਵਿਚ ਦੋਸਤਾਂ ਦੇ ਹੋਵੰਦੀ ਹੈ ਮਰਦੇ ਨੂੰ ਕੋਲੋਂ ਫੇਰ ਝਟ ਹੈ ਬਚੋਂਦਾ॥ ਮਿਤਰਾਂ ਦੇ ਨਾਲ ਧੋਖਾ ਕਰੇ ਜੇੜਾ ਮਿਤਸਿੰਘਾ ਅੰਤ ਕਾਲ ਫੇਰ ਵਿਚ ਨਰਕਾਂ ਦੇ ਜਾਆਉਂਦਾ॥ ਕੋਰੜਾ ਛੰਦ॥

ਸ਼ੈਹਰ ਵਿਚ ਰਾਜੇ ਦੋਸਤ ਬਣਾ ਲਿਆ॥ ਭਾਈ ਬੰਦ ਤੂੰ ਹੀ ਮੇਰਾ ਹੈ ਕਹਾਲਿਆ॥ ਤੂੰਹੀ ਮੈਰੀ ਜਾਨ ਤੂੰ ਹੀ ਮੇਰੀ ਜਿੰਦ ਜੀ॥ ਦੋਸਤ ਬਣਾਇਆ ਲਾਈ ਨਹੀਂ ਬਿੰਦ ਜੀ॥ ਰਾਜੇ ਸਰਕਪਦਾ ਦਸੇ ਜੋ ਹਾਲ ਜੀ॥