ਪੰਨਾ:ਕਿੱਸਾ ਰਾਜਾ ਰਸਾਲੂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਰਸਾਲੂ ਦਾ ਜਾਣਾ ਸ਼ੈਹਰ ਵਿਚ

॥ਕੋਰੜਾ ਛੰਦ॥

ਰਾਜੇ ਸਰਕੱਪ ਦੇ ਸ਼ੈਹਰ ਵਿਚ ਜਾਣਾ ਰਸਾਲੂ ਦਾ

ਬੈਠ ਗਿਆ ਤਲਾਓ ਉਤੇ ਰਾਜਾ ਜਾਇਕੇ॥ ਪੀਵਣਾ ਹੈ ਪਾਣੀ ਏਥੇ ਦਮ ਪਾਇਕੇ॥ ਪੌੜੀਆਂ ਦੇ ਦੇ ਉਤੇ ਤੋਤਾ ਬੈਠਾ ਜਾਇਕੇ॥ ਮਾਰਦਾ ਹੈ ਨਿਗਾ ਜੋ ਚੌਫੇਰੇ ਧਾਇਕੇ॥ ਪੌੜੀਆਂ ਦੇ ਉਤੇ ਲਿਖਿਆ ਹੋਇਆਂ ਜਾਣਕੇ॥ ਪੀਵੇ ਜੇੜਾ ਪਾਣੀ ਬਾਜੀ ਖੇਡੇ ਆਣਕੇ॥ ਰਾਜੇ ਤਾਈਂ ਕੇਹਾ ਤੋਤੇ ਨੇ ਸੁਣਾ-ਇਕੇ॥ ਵੇਖ ਏਕੀ ਲਿਖਿਆ ਕੋਲ ਆਪ ਆਇਕੇ॥ ਦੇਖਕੇ ਰਸਾਲੂ ਤੋਤੇ ਨੂੰ ਸੁਣਾਉਂਦਾ॥ ਖੇਡੋ ਫੇਰ ਬਾਜੀ ਦੇਰ ਕਾਨੂੰ ਲਾਉਂਦਾ॥ ਤੋਤਾ ਅਕਲਵੰਦ ਪੁਛਣਾ ਕਰਾਉਂਦਾ॥ ਖੇਡੋ ਫੇਰ ਬਾਜੀ ਦੇਰ ਕਾਨੂੰ ਲਾਉਂਦਾ॥ ਤੁਰ ਪਏ ਉਥੋਂ ਝਟ ਫੇਰ ਧਾਇਕੇ॥ ਲੰਕਾਗੜ ਸ਼ੈਹਰ ਵਿਚ ਵੜੇ ਜਾਇਕੇ॥ ਮੂਰੇ ਦਰਵਾਜੇ ਦੇ ਖੜੇ ਲੈ ਜਾਇਕੇ॥ ਆਖਦਾ ਹੈ ਤੋਤਾ ਰਾਜੇ ਨੂੰ ਸੁਣਾਇਕੇ॥ ਗੱਲ ਸੁਣ ਮੇਰੀ ਤੂੰ ਧਿਆਨ ਲਾਇਕੇ॥ ਰਾਜੇ ਸਰਕੱਪ ਨੇ ਪੈਹਰਾ ਬਠਾਲਿਆ॥ ਵੜੇ ਜੇੜ੍ਹਾ ਅੰਦਰ ਉਹਨੂੰ ਝਟ ਮਾਰਿਆ॥ ਤੋਤਾ ਅਗੋਂ ਝਟ ਕਰਲਿਆਂ ਖਿਆਲ ਜੀ॥ ਰਚਿਆ ਜੇੜ੍ਹਾ ਉਨਾਂ ਦਾ ਭਾਰੀ ਲੈ ਜਾਲ ਜੀ॥ ਭੋਲੂ ਬਾਂਦਰ ਤੋਤੇ ਦੇੇ ਪਿਆ ਖਿਆਲ ਜੀ॥ ਰਚਿਆ ਜੇੜ੍ਹਾ ਉਨਾਂ ਦਾ ਭਾਰੀ ਲੈ ਜਾਲ ਜੀ॥ ਮਿਤਸਿੰਘਾ ਤੋਤਾ ਰਾਜੇ