ਪੰਨਾ:ਕਿੱਸਾ ਰਾਜਾ ਰਸਾਲੂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)

ਮਚੇ ਬਿਰਛ ਅੱਗ ਦੇ ਨਾਰ ਯਾਰੋ॥ ਉਸ ਬਿਰਛ ਤੇ ਇਕ ਹੀ ਤੋਤਾ ਬੈਠਾ ਉਡ ਸਕੇ ਨਾ ਕਿਸੇ ਭੀ ਹਾਰ ਯਾਰੋ॥ ਰਾਜਾ ਆਖਦਾ ਤੋਤੇ ਨੂੰ ਉੱਡ ਜਾ ਓਏ ਐਵੇਂ ਸੜੇਂਗਾ ਨਹੀਂ ਵਿਚ ਆਰ ਯਾਰੋ॥ ਤੋਤਾ ਆਖਦਾ ਏਥੋਂ ਨਹੀ ਉਡਦਾ ਹਾਂ ਮੈਂ ਤਾਂ ਸੜੂੰਗਾ ਏਸਦੇ ਨਾਰ ਯਾਰੋ॥ ਤੋਤਾ ਆਖਦਾ ਸੱਚ ਹੀ ਸੁਣੀਂ ਰਾਜਾ ਹਾਲ ਦਸਦਾ ਸਾਰਾ ਉਚਾਰ ਰਾਰੋ॥ ਗੁਰੂ ਗੋਰਖ ਦੀ ਲਬਾ ਤੇ ਪੈਦਾ ਹੋਇਆ ਸੁੰਦਰ ਤੋਤਾ ਨਾਮ ਉਚਾਰ ਯਾਰੋ॥ ਰਾਜਾ ਆਖਦਾ ਸੁਣੀਂ ਤੂੰ ਤੋਤਿਆ ਓਏ ਮੇਰੇ ਹਥ ਤੇ ਬੈਠ ਜਾ ਆਰ ਯਾਰੋ॥ ਤੋਤਾ ਆਖਦਾ ਕੌਲ ਕਰਾਰ ਕਰਦੇ ਫੇਰ ਹਥ ਤੇ ਬੈਠੂੰਗਾ ਅਣ ਯਾਰੋ॥ ਕਿਤੇ ਫੇਰ ਲਜਾਇਕੇ ਛੱਡ ਜਾਵੇਂ ਦਗਾ ਕਰੀਂ ਨਾ ਮੇਰੇ ਤੂੰ ਨਾਰ ਯਾਰੋ॥ ਜੇ ਤੂੰ ਜਾਨ ਦੇ ਉਪਰ ਦੀ ਰੱਖ ਲਵੇਂ ਤਾਂ ਹੀ ਚਲੂੰ ਮੈ ਤੇਰੇ ਨਾਰ ਯਾਰੋ॥ ਰਾਜਾ ਆਖਦਾ ਸੁੰਦਰ ਤੋਤਿਆ ਓਏ ਤੈਨੂੰ ਰਖੂੰ ਮੈਂ ਖੂਬ ਸਵਾਰ ਯਾਰੋ॥ ਏਨੀ ਸੁਣਕੇ ਤੋਤੇ ਨੇ ਝਟ ਦੇਕੇ ਬੈਠ ਗਿਆ ਲੈ ਹੱਥ ਤੇ ਆਰ ਯਾਰੋ॥ ਰਾਜਾ ਲੈਕੇ ਤੋਤੇ ਨੂੰ ਤੁਰ ਪਿਆ ਵਡੇ ਸ਼ੌਕ ਦੇ ਨਾਲ ਸਵਾਰ ਯਾਰੋ॥ ਅਗੇ ਸ਼ੈਹਰ ਜੋ ਰਾਜੇ ਸਰਕੱਪ ਦਾ ਸੀ ਉਬੇ ਜਾਇਕੇ ਖੁਸ਼ੀਦੇ ਨਾਰ ਯਾਰੋ॥ ਮਿਤਸਿੰਘ ਸਰ-ਕੱਪਦੇ ਸ਼ੈਹਰ ਜਾਕੇ ਬੈਠ ਗਏ ਤਲਾਓ ਜਾਰ ਯਾਰੋ॥