ਪੰਨਾ:ਕਿੱਸਾ ਰਾਜਾ ਰਸਾਲੂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)

ਰਸਾਲੂ ਦਾ ਲੂਣਾ ਕੋਲ ਜਾਕੇ ਰੋਣਾ

ਬੈਤ॥ ਜਾਕੇ ਮੈਹਲੀਂ ਰਸਾਲੂ ਜੀ ਰੋਣ ਲਗਾ ਮਾਤਾ ਲੂਣਾ ਦੇ ਕੋਲ ਲੈ ਜਾਇਕੇ ਜੀ॥ ਮਾਤਾ ਦੇਸ ਨਕਾਲੜਾ ਬਕਸ਼ ਦਿਤਾ ਪਿਤਾ ਆਖਦਾ ਬਹੁਤ ਘਬਰਾਇ ਕੇ ਜੀ॥ ਮਾਤਾ ਆਗਿਆ ਦੇਓ ਲੈ ਝਟ ਮੈਨੂੰ ਪਿਤਾ ਦੇਖ ਨਾਂ ਲਵੇ ਜੋ ਆਇਕੇ ਜੀ॥ ਮਿਤਸਿੰਘ ਨਾ ਮਾਤਾ ਜੀ ਡੇਰ ਲੌਣੀ ਹੁਣ ਜਾਊਂਗਾ ਘੋੜਾ ਦੁੜਾਇਕੇ ਜੀ॥ ਲੂਣਾ ਸੁਣਕੇ ਬਾਤ ਫੇਰ ਰੋਣ ਲੱਗੀ ਮੈਨੂੰ ਚਲਿਆ ਬੱਚਿਆ ਮਾਰਕੇ ਵੇ॥ ਮੈਨੂੰ ਤਰਸਦਿਆਂ ਰੱਬ ਨੇ ਲਾਲ ਦਿਤਾ ਖੋਰ ਕਢਿਆ ਰਾਜੇ ਸੁਮਾਰਕੇ ਵੇ॥ ਮਗਰ ਇਛਰਾਂ ਰੰਨ ਦੇ ਲਗਕੇ ਤੇ ਪੁਤਰ ਕੱਢਿਆ ਦਿਲੋਂ ਚਤਾਰਕੇ ਵੇ॥ ਮਿਤਸਿੰਘ ਤੂੰ ਪੁਤਰਾ ਵਗ ਜਾਈਂ ਨਾਹੀਂ ਮਾਰਨਗੇ ਖੂਹੇ ਵਡਾਰਕੇ ਵੇ॥

ਰਸਾਲੂ ਦਾ ਚਲਿਆ ਜਾਣਾ ਬਣੋਬਾਸ ਕੋ

ਮਾਤਾ ਲੂਣਾ ਨੂੰ ਟੇਕ ਕੇ ਝਟ ਮੱਥਾ ਹੋਇਆ ਘੋੜੇ ਦੇ ਉਤੇ ਸਵਾਰ ਯਾਰੋ॥ ਝਟ ਛੇੜਕੇ ਘੋੜੇ ਨੂੰ ਤੁਰ ਪੈਂਦਾ ਬਣੋ ਬਾਸ ਨੂੰ ਗਿਆ ਸਿਧਾਰ ਯਾਰੋ॥ ਬਣਬਾਸ ਦੇ ਵਿਚ ਲੈ ਜਾਇਕੇ ਤੇ ਸੱਚੇ ਰੱਬ ਨੂੰ ਕਰੇ ਪੁਕਾਰ ਯਾਰੋ॥ ਵਿਚ ਰੋਹੀ ਦੇ ਜਾਨਵਰ ਬਹੁਤ ਦੇਖੇ ਐਪਰ ਆਂਵਦਾ ਉਹਨੂੰ ਖੁਆਰ ਯਾਰੋ॥ ਐਪਰ ਛੇੜਕੇ ਘੋੜੇ ਨੂੰ ਲਖ ਗਿਆ ਦਿਲ ਬੰਨ੍ਹਕੇ ਬਹੁਤ ਕਰਾਰ ਯਾਰੋ॥ ਅਗੇ ਹੋਰ ਹੀ ਜਾਇਕੇ ਹਾਲ ਦੇਖੇ