ਪੰਨਾ:ਕਿੱਸਾ ਰਾਜਾ ਰਸਾਲੂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਬਾਦਸ਼ਾਹ ਕੋਲੋਂ ਹੋਇਆ ਨਾ ਇਨਸਾਫ ਜੀ॥ ਝੂਠਾ ਜੁ ਮੁਕੱਦਮਾ ਕਰਿਆ ਮੁਆਫ ਜੀ॥ ਆਖਦਾ ਰਸਾਲੂ ਸੁਣੋ ਮੈਰੀ ਗੱਲ ਜੀ॥ ਕਰੂ ਮੈਂ ਇਨਸਾਫ ਫੇਰ ਜੋ ਉਥਲਜੀ॥ ਏਨੀ ਸੁਣਕੇ ਬਾਦਸ਼ਾਹ ਲੈ ਹੋਇਆ ਅੱਡ ਜੀ॥ ਮਗਰੋਂ ਰਸਾਲੂ ਕੈਦੀ ਲਿਆਇਆ ਕੱਢ ਜੀ॥ ਉਸ ਕੋਲੋਂ ਪੁੱਛੀ ਨਹੀਂ ਕੋਈ ਬਾਤ ਜੀ॥ ਆਖਦਾ ਰਸਾਲੂ ਏਥੋਂ ਜਾਓ ਸਾਂਤ ਜੀ॥ ਪੈਹਰੇਦਾਰ ਬਾਦਸ਼ਾਹ ਕੋ ਦੱਸੇ ਜਾਇਕੇ॥ ਛਡਿਆ ਨਵਾਂ ਕੈਦੀ ਜੀ ਰਸਾਲੂ ਆਇਕੇ॥ ਸੁਣਕੇ ਤੇ ਰਾਜਾ ਭਾਰੀ ਹੋਇਆ ਰੰਜ ਜੀ॥ ਦੇਸ ਜੋ ਨਕਾਲਾ ਕਹਿੰਦਾ ਦੇਈਏ ਸੰਜ ਜੀ॥ ਮਿਤਸਿੰਘਾ ਰਾਜਾ ਗਿਆ ਫੇਰ ਧਾਇਕੇ॥ ਦੇਸ ਜੋ ਨਕਾਲਾ ਕਹਿੰਦਾ ਦੇਓ ਜਾਇਕੇ॥ ਕਬਿੱਤ॥ ਸਿਲੇਵਾਨ ਆਖਦਾ ਰਸਾਲੂ ਤਾਈਂ ਸੱਦਕੇ ਤੇ ਪੁਤ ਨਹੀਂ ਮੇਰ ਤੂੰਤਾ ਹੈਂਗਾ ਕੋਈ ਸੂਰ ਓਏ॥ ਦੇਸ ਜੋ ਨਕਾਲਾ ਬਾਰਾਂ ਸਾਲ ਤਾਈਂ ਦਿਤਾ ਤੈਨੂੰ ਵਗ ਜਾ ਤੂੰ ਏਥੋਂ ਹੋਜਾ ਅੱਖੀਆਂ ਤੋਂ ਦੂਰ ਓਏ॥ ਅਟਕ ਸੈਂ ਨੇੜੇ ਤੇੜੇ ਮਾਰਕੇ ਗਵਾਊਂ ਤੈਨੂੰ ਖੋਦੂੰ ਖੁਰ ਖੋਜ ਅਜ ਤੇਰਾ ਮੈਂ ਜਰੂਰ ਓਏ॥ ਸੁਣਕੇ ਰਸਾਲੂ ਏਨੀ ਗਲ ਫੇਰ ਮਿਤਸਿੰਘਾ ਉਡੀ ਮੱਥੇ ਉਹਦੀ ਲਾਲੀ ਚੇਰਾ ਹੋਗਿਆ ਕਰੂਰ ਓਏ॥ ਦੋਹਿਰਾ॥ ਰਸਾਲੂ ਉਥੋਂ ਤੁਰ ਪਿਆ ਰੋਵੇ ਆਹੀਂ ਮਾਰ॥ ਕਿਸਮਤ ਮੇਰੀ ਫੁਟਗੀ ਦਿਤੀ ਕਰਮਾਂ ਹਾਰ॥