ਪੰਨਾ:ਕਿੱਸਾ ਰਾਜਾ ਰਸਾਲੂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਹੈ ਸੂਣਾਉਂਦਾ॥ ਜੋਤਸ਼ ਲਗਾਓ ਦੇਰ ਨਾ ਲਗਾਉਂਦਾ॥ ਬ੍ਰਹਮਣ ਬਤੌਂਦਾਸਹ ਹੀ ਬਣਾਇਕੇ॥ ਸੁਣੋ ਕੈਂਹਦਾ ਬਾਦਸ਼ਹ ਜੀ ਕੰਨ ਲਾਇਕੇ। ਦਸਦਾ ਹਾਂ ਹਲ ਸਾਰਾ ਮੈ ਸੁਣਾ- ਇਕੇ॥ ਸੁਣੋ ਕੈਂਹਦਾ ਬਾਦਸ਼ਾਹਜੀ ਕੰਨ ਲਾਇਕੇ॥ ਆਖਦਾ ਹੈ ਬੇਦ ਤਪ ਏਦਾ ਭਾਰੀ ਜੋ॥ ਨਾਮ ਜੋ ਰਸਾਲੂ ਦੁਨੀਆਂ ਜਪੂ ਸਾਰੀ ਜੋ॥ ਸੁਣਕੇ ਤੇ ਬਾਦਸ਼ਾਹ ਹੋਇਆ ਅਨੰਦ ਜੀ॥ ਬੇਦ ਜੋ ਪੁਰਾਨ ਕੁਲ ਕਰੇ ਬੰਦ ਜੀ॥ ਪੁੰਨ ਦਾਨ ਕਰਦਾ ਰਾਜਾ ਬਡਾ ਭਾਰੀ ਜੋ॥ ਜਪਦੀ ਹੈ ਨਾਮ ਦੁਨੀਆਂ ਲੈ ਸਾਰੀ ਜੋ॥ ਵੰਡਦਾ ਹੈ ਧਨ ਬੰਨ੍ਹ ਕੇ ਦਲੇਰੀ ਜੋ॥ ਬ੍ਰਹਮਣਾਂ ਦੇ ਤਾਈਂ ਦੇਂਦਾ ਹੈ ਲਵੇਰੀ ਜੋ॥ ਹੋਗਏ ਲੈ ਬ੍ਰਹਮਣ ਫੇਰ ਜੋ ਅਨੰਦ ਜੀ॥ ਰਾਜੇ ਤਾਈਂ ਮਿਤਸਿੰਘਾ ਚੜ੍ਹ ਗਿਆ ਚੰਦ ਜੀ॥ ਦੋਹਿਰਾ॥ ਤਕੜਾ ਰਸਾਲੂ ਹੋਗਿਆ ਲੱਗਾ ਕਚੈਹਰੀ ਜਾਨ॥ ਜਿਉਂ ਜਿਉਂ ਕਚੈਹਰੀ ਜਾਂਵਦਾ ਹੋਇਆ ਚਤਰਸੁਜਾਨ॥ ਕੋਰੜਾ ਛੰਦ॥ ਹੋਗਿਆ ਰਸਾਲੂ ਫੇਰ ਲੈ ਜੁਆਨ ਜੀ॥ ਲਗਿਆ ਕਚੈਹਰੀ ਵਿਚ ਆਪ ਜਾਨ ਜੀ॥ ਸਭਾ ਵਿਚ ਬੈਠ ਲਗਦਾ ਪਿਆਰਾ ਜੀ। ਚੰਦ੍ਰਮਾਂ ਦੇ ਕੋਲ ਜਿਵੇਂ ਸੋਹੇ ਤਾਰਾ ਜੀ॥ ਬਾਲਕ ਨਸ਼ਾਨ ਸੋਹਣਾ ਸ਼ਕਲਵੰਦ ਜੀ॥ ਕੰਠਾ ਹੈ ਸੁਨੈਹਰੀ ਜਿਉਂ ਲੈ ਸੋਹੇ ਚੰਦ ਜੀ॥ ਦਿੰਦੇ ਹੈਂ ਨਸੀਬ ਕਰਮ ਜਦੋਂ ਹਾਰੀ ਜੋ॥ ਬਾਤ ਮੈਂ ਸਣੌਂਦਾ ਇਕ ਹੋਰ ਭਾਰੀ ਜੋ॥