ਪੰਨਾ:ਕਿੱਸਾ ਰਾਜਾ ਰਸਾਲੂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪)

ਜੋੜ ਦਾਸ ਕਰਦਾ ਪੁਕਾਰ ਜੀ॥ ਬੁਧ ਦਾ ਜੋ ਦਾਨ ਮੰਗਦਾ ਉਚਾਰ ਕੇ॥ ਦੀਜੋ ਤੁਸੀ ਦਾਨ ਜੀ ਦਲੀਲ ਧਾਰਕੇ॥ ਕਿਸਾ ਜੋ ਰਸਲੂ ਦਾ ਕਰਾਂ ਤਿਆਰ ਜੀ॥ ਦੀਜੋ ਤੁਸੀ ਦਾਨ ਰਿਹਾ ਮੈਂ ਉਚਾਰ ਜੀ॥ ਕਾਂਗੜੇ ਦੀ ਰਾਣੀਏ ਮੈਂ ਖੜਾ ਧਿਆਉਂਦਾ॥ ਹਰ ਦਮ ਜੋਤ ਤੇਰੀ ਹਾਂ ਜਗਾਉਂਦਾ॥ ਹਿੰਗਲਾਜ ਮਾਤਾ ਬਸਦੀ ਤੂੰ ਜਾਇਕੇ॥ ਹਰ ਵਮ ਵੱਸੋ ਘਟ ਵਿਚ ਆਇਕੇ॥ ਨਵਾਂ ਜੇਹਾ ਕਿਸਾ ਮੈਂ ਬਣੌਂਦਾ ਧਿਆ- ਇਕੇ॥ ਹਰ ਦਮ ਵਸੋ ਘਟ ਵਿਚ ਆਇਕੇ॥ ਕਾਂਗੜੇ ਦੀ ਰਾਣੀਏ ਲੈ ਦੀਜੋ ਦਾਨ ਜੀ॥ ਹਥ ਜੋੜ ਜੋਤ ਮੈਂ ਰਿਹਾ ਜਗਾਨ ਜੀ॥ ਤਾਰ ਦੇਓ ਬੇੜਾ ਸੁਅਲੀ ਦਾ ਜੀ ਆਇਕੇ॥ ਮਿਤ ਸਿੰਘ ਡਿੱਗਾ ਚਰਨਾਚਿ ਜਾਇਕੇ॥ ਦੋਹਿਰਾ॥ ਸਿਆਲਕੋਟ ਕੇ ਬੀਚ ਮੈਂ ਰਾਜਾ ਥੀਂ ਸਿਲੇਵਾਨ॥ ਰਾਣੀ ਲੂਣਾਂ ਦੇ ਘਰ ਪੁਤਰ ਹੋਇਆ ਨਾਮ ਰਸਾਲੂ ਜਾਨ॥ ਦੋਹਿਰਾ॥ ਬਚਨ ਪੂਰਨ ਦੇ ਆ ਪੈਦਾ ਹੋਇਆ ਬਾਲਕ ਜੀ ਆਨ॥ ਜੈਸਾ ਉਹਬੀ ਜਤੀ ਸੀ ਤੈਸਾ ਇਹਬੀ ਜਾਨ॥ ਕੋਰੜਾ ਛੰਦ॥ ਸਿਆਲ ਕੋਟ ਵਿਚ ਰਾਜਾ ਸਲਵਾਨ ਜੀ॥ ਜੰਮਿਆ ਰਸਾਲੂ ਉਹਦੇ ਘਰ ਆਨ ਜੀ॥ ਪੂਰਨ ਦੇ ਬਚਨ ਪੂਰੇ ਹੋਏ ਆਨ ਜੀ॥ ਜੰਮਿਆ ਰਸਾਲੂ ਉਹ ਜਤੀ ਲੈ ਜਾਨ ਜੀ॥ ਸੁਣਕੇ ਪੁਤਰ ਖੁਸ਼ੀਆਂ ਮਨਾਉਂਦਾ॥ ਰਾਜਾ ਸਿਲੇਵਾਨ ਪੰਡਤ ਬਲਾਉਂਦਾ॥ ਪੰਡਤਾਂ ਦੇ ਤਾਈਂ ਰਾਜਾ