ਪੰਨਾ:ਕਿੱਸਾ ਰਾਜਾ ਰਸਾਲੂ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩)

ਅਥ ਕਿੱਸਾ ਰਾਜੇ ਰਸਾਲੂ ਕਾ ਲਿਖਯਤੇ

ਕ੍ਰਿਤ ਕਵੀ ਮਿਤ ਸਿੰਘ

ਦੋਹਿਰਾ॥ ਸਾਰਦ ਮਾਤਾ ਤੁਮ ਬਡੀ ਮੋ ਬੁਧ ਦੇ ਦਰ ਹਾਲ॥ ਪਿੰਗਲ ਕੀ ਛਾਇਆ ਲੀਏ ਬਰਨੋ ਬਾਵਨ ਚਾਲ॥ ਦੋਹਿਰਾ॥ ਸਾਰਦ ਤੁਮ ਕੋ ਬੰਦਨਾ ਹਾਥ ਜੋੜ ਸਿਰ ਨਾਏ॥ ਗਿਆਨ ਦਾਸ ਕੋ ਦੀਜੀਏ ਬਸੋ ਕੰਠ ਮੇਂ ਆਏ॥

ਕਬਿੱਤ॥ ਕਵੀ ਮਾਈ ਜੀ ਧਿਆਵੇ ਦਾਸ ਤੇਰਾ ਲੈ ਸਦਾਵੇ ਹਰਦਮ ਤੈਨੂ ਧਿਆਵੇ ਵਰ ਮੰਗੇ ਸੋ ਪਾਂਵਦਾ॥ ਕਰੋ ਕੰਠ ਵਿਚ ਵਾਸ ਹੋਵੇ ਚਿਤ ਨੂੰ ਹੁਲਾਸ ਪੂਰੀ ਕਰੋ ਤੁਸੀ ਆਸ ਏਹੀ ਵਰ ਕਵੀ ਭਾਂਵਦਾ॥ ਕਾਨੂੰ ਲਾਈ ਐਨੀ ਡੇਰ ਦਾਸ ਖੜਾ ਦਰ ਫੇਰ ਕਰੇ ਬੰਦਨਾ ਉਚੇਰ ਸੀਸ ਚਰਨੀਂ ਝਕਾਂਵਦਾ॥ ਬਰਦੀਜੋ ਮਈਆ ਮੁਝਕੋ ਧਿਆਏ ਲਊਂ ਤੁਕੋ ਸਾਰ ਲੈ ਮੇਰੀ ਬੁਧ ਕੋ ਮਿਤ ਸਿੰਘ ਹੈ ਬਤਾਂਵਦਾ॥ ਦੋਹਿਰਾ॥ ਦੁਰਗਾ ਨੂੰ ਜੋ ਧਿਆਂਵਦਾ ਇਕ ਚਿਤ ਹੋਕੇ ਦਾਸ॥ ਫਲ ਲੈ ਸੋਈ ਪਾਂਵਦਾ ਦਿਲ ਵਿਚ ਰਖੇ ਆਸ॥ ਕੋਰੜਾ ਛੰਦ॥ ਆਦ ਤੋਂ ਭਵਾਨੀ ਦੁਰਗਾ ਰਖੀਂ ਲੱਜਿਆ॥ ਤੀਨ ਲੋਕ ਵਿਚ ਨਮ ਤੇਰਾ ਗੱਜਿਆ॥ ਹਥ ਜੋੜ ਸੀਸ ਚਰਨੀਂ ਨਮੌਉਂਦਾ॥ ਅਵਲ ਜੋ ਨਾਮ ਮਾਈ ਤੇਰਾ ਪਾਉਂਦਾ॥ ਬਾਰ ਬਾਰ ਬੇਨਤੀ ਰਿਹਾ ਗੁਜਾਰ ਜੀ॥ ਹਥ