ਪੰਨਾ:ਕਿੱਸਾ ਰਾਜਾ ਰਸਾਲੂ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸਤਿਗੁਰੂ ਪ੍ਰਸਾਦਿ॥

ਬਿਆਨ ਊੜਾ

ਊੜਾ ਆਖਦਾ ਓਅੰ ਜੋ ਕਾਰ ਹੈਗਾ ਸੁਣੋ ਓਸਦਾ ਆਪ ਬਿਆਨ ਭਾਈ॥ ਓਅੰਕਾਰ ਭਗਵਾਨ ਦਾ ਨਾਮ ਹੈਗਾ ਵਿਚ ਬੰਦੇ ਦੇ ਵੱਸਦਾ ਆਨ ਭਾਈ॥ ਮਨ ਚ ਰਖਲੌ ਉਸ ਭਗਵਾਨ ਤਾਈਂ ਕਰੋ ਗਾਫਲੀ ਜਰਾ ਨਾ ਆਨ ਭਾਈ॥ ਬੰਦਿਆ ਆਇਆ ਤੂੰ ਧਰਮ ਕਮਾਵਣੇ ਨੂੰ ਏਥੇ ਲੋਭ ਤੇ ਪੈ ਗਿਆ ਆਨ ਭਾਈ॥ ਘਾਟਾ ਪੈਜੂਗਾ ਛੇਕੜ ਅਖੀਰ ਤੈਨੂੰ ਨਫਾ ਹੁੰਦਾ ਹੀ ਏਸ ਚੋਂ ਆਨ ਭਾਈ॥ ਕਾਹਨੂੰ ਪਾਪ ਵਿਕਾਰਾਂ ਦੇ ਵਿਚ ਪੈਂਦਾ ਏਸ ਸੌਦੇ ਦਾ ਧਰੇਂ ਨਾ ਧਿਆਨ ਭਾਈ॥ ਨਫਾ ਖਟਨਾ ਜੇ ਤੈ ਚਿਤ ਲਾਕੇ ਚਰਨ ਪਕੜ ਲੈ ਓਸਦੇ ਆਨ ਭਾਈ॥ ਉਸ ਓਅੰਕਾਰ ਦਾ ਦਿਲੋਂ ਖਿਆਲ ਕਰ ਤੂੰ ਸੁਖੀ ਰਹੂਗੀ ਜਿੰਦਉ ਜਾਨ ਭਾਈ॥ ਬਾਝ ਉਸ ਭਗਵਾਨ ਤੇ ਮਿਤ ਸਿੰਘਾ ਬੇੜੀ ਨਰਕਾਂ ਦੇ ਵਿਚ ਤੂੰ ਜਾਨ ਭਾਈ॥