ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(84)

ਗਲੀਆਂ ਨੀ॥ ਜਦੋਂ ਹੁਕਮ ਆਯਾ ਸੱਚੇ ਸਾਹਿਬ ਵਾਲਾ ਭੁਲ ਜਾਵਸਨ ਪੂਨੀਆਂ ਛੱਲੀਆਂ ਨੀ॥ ਚਰਖੇ ਤੰਦ ਨਾ ਪਾਵਨੀ ਮਿਲੂ ਮੂਲੋਂ ਜਦੋਂ ਕੰਤਨੇ ਦੂਤੀਆਂ ਘੱਲਿਆ ਨੀ॥ ਤੂੰਭੀ ਰੋਂਵਦੀ ਜਾਵਦੇੰ ਏਸ ਸਹਿਰੋਂ ਜਿਵੇਂ ਅਗਲੀਆਂ ਰੋਂਦੀਆਂ ਚੱਲੀਆਂ ਨੀ॥ ਤੇਰੇ ਨਾਲ ਜੋ ਕਰਨ ਪਿਆਰ ਬਹੁਤਾ ਓਵੀ ਜਾਨੀਏ ਕੋਈ ਵਲੱਲੀਆਂ ਨੀ॥ ਤੂੰਤਾਂ ਜਾਵਸੇਂ ਫੇਰਨਾ ਆਵਸੇਂ ਨੀ ਤੇਰੇ ਬਾਝ ਏਹ ਰਹਿਨ ਇੱਕਲੀਆਂ ਨੀ॥ ਦੇਸ ਬਾਬਲੇ ਦਾ ਜਾਨਨ ਆਪਨਾ ਜੋ ਜਾਨੋਂ ਕਮਲੀਆਂ ਖਫਤ ਨਾਂ ਝੱਲੀਆਂ ਨੀ॥ ਜਿਨਾਂ ਸਾਈਂ ਨੂੰ ਚਾ ਵਿਸਾਰਿਆਈ ਸੇਈ ਨਰਕ ਦੀ ਅੱਗ ਮੈਂ ਜਲੀਆਂ ਨੀ॥ ਜਿਨਾਂ ਪੀਆ ਤੋਂ ਪ੍ਰੇਮ ਤ੍ਰੋੜਿਆਈ ਪੈਨ ਤਿਨਾਂ ਨੂੰ ਨਿਤ ਅਵਲੀਆਂ ਨੀ॥ ਜਿਨਾਂ ਫੇਰਿਆ ਸੀਸ ਜਗਦੀ ਸਵਲੋਂ ਨਾਲ ਗ਼ਮ ਦੇ ਜਲੀਆਂ ਬਲੀਆਂ ਨੀਂ॥ ਜਿਨਾਂ ਨਾਲ ਭਰਤਾਰ ਪਿਆਰ ਕੀਤਾ ਤਿਨਾਂ ਵਾਸਤੇ ਸਦਾ ਸਵੱਲੀਆਂ ਨੀ॥ ਆਪ ਛੋੜ ਸਹੁ ਨਾਲ ਨਿਹਾਲ ਹੋਈਆਂ ਸਭ ਆਫ਼ਤਾਂ ਸੀਸ ਤੋਂ ਟਲੀਆਂ ਨੀ॥ ਲਾਵਨ ਹਾਰ ਸਿੰਗਾਰ ਸੁਹਾਗ ਭਰੀਆਂ ਸੱਈਆਂ ਨਾਲ ਪਾਵਨ ਨਿੱਤ ਜਲੀਆਂ ਨੀ॥ ਜਿਨਾਂ ਭਲਾ ਜਾਤਾ ਭਰ ਤੇ ਆਪਨੇ ਨੂੰ ਸੇਈ ਵਿੱਚ ਜਹਾਨ ਦੇ ਭੁੱਲੀਆਂ ਨੀ॥ ਜਿਨਾਂ ਚਾਵਿਸਾਰਿਆ ਸੋਹਨੇ ਨੂੰ ਸੇਈ ਵਿੱਚ ਦੋ ਆਲਮਾਂ ਛੱਲੀਆਂ ਨੀ॥ ਜਿਨਾਂ ਵੱਸਨਾ ਕੀੜਾ ਕੰਤ ਤਾਈਂ ਦਿਨ ਰੈਨ ਓਹ ਰਹਿੰਦੀ ਅਕਲੀਆਂ ਨੀ॥ ਖਾਵਨ ਖੌਂਸੜੇ ਸੱਸ ਨਿਨਾਣ ਸੰਦੇ ਜੇਹੜੀਆਂ ਖਸਮ ਦੇ ਹੁਕਮ ਤੋਂ ਹੱਲੀਆਂ ਨੀ॥ ਜਿਨਾਂ ਸਾਨ ਗੁਮਾਨ ਨਾ ਦੂਰ ਕੀਤਾ ਦਾਨੇ ਵਾਂਗ ਦੰਦਾਂ ਹੇਠ