(85)
ਦਲੀਆਂ ਨੀ॥ ਖਾਇ ਜਾਵਸੀ ਕਾਲ ਬਘਿਆੜ ਆ ਕੇ ਜੇਹੜੀਆਂ ਦੁੰਬਿਆਂ ਦੇ ਵਾਂਗ ਪਲੀਆਂ ਨੀ॥ ਸੇਰ ਖਾਵਸੀ ਮਾਰ ਸਿਕਾਰ ਕਰਕੇ ਜਿਨ੍ਹਾਂ ਮਝੀਆਂ ਦੇ ਗਲ ਟਲੀਆਂ ਨੀ॥ ਜਿਨਾਂ ਖ਼ਸਮ ਦਾ ਖ਼ੌਫ਼ ਨਾ ਰੱਖਿਆ ਈ ਚੋਰਾਂ ਯਾਰਾਂ ਨੇ ਪਕੜ ਪਥੱਲੀਆਂ ਨੀ॥ ਕਿਸ਼ਨ ਸਿੰਘ ਨਾ ਕਿਸੇ ਦਾ ਖੌਫ ਤਿਨਾ ਜੇਹੜੀਆਂ ਸਾਂਈ ਦੇ ਨਾਲ ਸੁਚਲੀਆਂ ਨੀ॥੫੯॥
ਖ਼੍ਵਾਰੀ ਫ਼ਰਿਹਾਦ
ਕਿਸੇ ਹੋਰਨਾ ਜੋੜ ਫਰਿਹਾਦ ਤਾਈਂ ਜ਼ਰਾ ਦੇ ਖਤੇ ਖੌਫ ਖ਼ਿਆਲ ਕਰਕੇ॥ ਮੋਯਾ ਬਾਪ ਤੇ ਇਸਕ ਦਾ ਤਾਪ ਚੜਿਆ ਗੋਯਾ ਗਿਆ ਜ਼ੰਜੀਰ ਨਿਕਾਲ ਕਰਕੇ॥ ਫਿਰੋ ਖ਼੍ਵਾਰ ਹੋਂਦਾ ਵਿਚ ਕੂਚਿਆਂ ਦੇ ਕੋਈ ਕਮਲਿਆਂ ਦੀ ਦੇਖਚਾਲ ਕਰਕੇ॥ ਦੇਂਦਾ ਲੋਂਗ ਮਲਾਮਤਾਂ ਸਾਦ ਹੋਵੈ ਅੱਗ ਇਸ਼ਕ ਦੀ ਸੇਕਨਾ ਬਾਲ ਕਰਕੇ॥ ਜਿਉਂ ਜਿਉਂ ਮਿਲਨ ਮੁਲਾਮਤਾਂ ਮਸਤ ਹੋਵੇ ਹਥੋਂ ਲੋਕਾਂ ਨੂੰ ਕਹੇ ਸਵਾਲ ਕਰਕੇ॥ ਸੀਰੀਂ ਬਾਝ ਨਾ ਲੱਗਦਾ ਜੀਉ ਮੇਰਾ ਆਖਨ ਚਦਾ ਧੁੰਮ ਧੁਮਾਲ ਕਰਕੇ॥ ਦਿਨੋਂ ਦਿਨ ਏਹ ਗੱਲ ਮਸ਼ਹੂਰ ਹੋਈ ਇਕ ਦੂਏ ਨੂੰ ਕਹਿਨ ਸੰਭਾਲ ਕਰਕੇ॥ ਯਾਰੋ ਵੇਖੋ ਹੁਨ ਏਸ ਦੀ ਮੌਤ ਆਈ ਚਾਰੋਂ ਤਰਫ਼ ਥੀਂ ਏਸ ਨੂੰ ਭਾਲ ਕਰਕੇ॥ ਮਹਿਲ ਸ਼ੀਰੀਂ ਦੇ ਹੇਠ ਏਹ ਰਹੇ ਫਿਰਦਾ ਅਤੇ ਵੇਖਦਾ ਅੱਖ ਉਠਾਲ ਕਰਕੇ॥ ਜਿੱਥੇ ਪੰਖ ਨਾਹੀਂ ਪੰਖ ਮਾਰ ਸਕੇ ਓਥੇ ਜਾਂਵਦਾ ਦੂਰ ਖਿਆਂਲ ਕਰਕੇ॥ ਜੇਹੜੇ ਯਾਰ ਕਦੀਮ ਦੇ ਯਾਰ ਆਹੇ ਓਹਭੀ ਕਰਨ ਮਿਜਾਜ਼ ਮਕਾਲ ਕਰਕੇ॥ ਮਾਰ ਬੋਲੀਆਂ ਗੋਲੀਆਂ ਵਾਂਗ ਜਾਂਦੇ ਜਲੇ