ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(87)

ਕੂੜ ਦਾ ਜਾਲ ਕਰਕੇ॥ ਨਹੀਂ ਜਾਨ ਦੇ ਆਸ਼ਕਾਂ ਸਾਦਕਾਂ ਨੂੰ ਅੰਧੇ ਲੋਕ ਜੋ ਮਸਤ ਅਹਿਵਾਲ ਕਰਕੇ॥ ਖੇਲ ਇਸ਼ਕ ਦੀ ਖੇਡ ਨੀ ਬਹੁਤ ਮੁਸ਼ਕਲ ਮਨ ਆਪਨੇ ਨੂੰ ਪਾਏ ਮਾਲ ਕਰਕੇ॥ ਇਸ਼ਕ ਹੱਕ ਮਿਜ਼ਾਜ ਦਾ ਰਾਜ਼ ਪਾਵੈ ਅਸਲ ਨਕਲ ਦੀ ਦੇਖ ਸੰਭਾਲ ਕਰਕੇ ਕਿਸ਼ਨ ਸਿੰਘ ਹੈ ਇਸ਼ਕ ਮਿਜ਼ਾਜ ਬੂਟਾ ਇਸ਼ਕ ਹੱਕ ਹੈ ਫਲ ਜਲਾਲ ਕਰਕੇ॥ ੬॥

ਮਾਕੂਲਾ ਮੁਸੱਨਫ

ਆਸ਼ਕ ਰੱਬ ਦੇ ਮਸਤ ਹਰ ਹਾਲ ਰਹਿੰਦੇ ਭਾਵੇਂ ਦੇ ਸਭਾਵਾਂ ਪ੍ਰਦੇਸ ਹੋਵਨ॥ ਭਾਵੇਂ ਪਹਿਨ ਪੁਸ਼ਾਕ ਅਮੀਰ ਹੋਵਨ ਭਾਵੇਂ ਖ਼ਾਕ ਪਿੰਡੇ ਖੁਲੇ ਕੇਸ ਹੋਵਨ ਭਾਵੇਂ ਰਾਜ ਧਰਕੇ ਕਰਨ ਬਾਦਸਾਹੀ ਭਾਵੇਂ ਸੀਸ ਟੋਪੀ ਦਰਵੇਸ਼ ਹੋਵਨ॥ ਭਾਵੇਂ ਛੋੜ ਘਰਬਾਰ ਉਜਾੜ ਵੱਸਨ ਭਾਵੇਂ ਵਿੱਚ ਕਬੀਲੜੇ ਖ਼ੇਸ਼ ਹੋਵਨ॥ ਭਾਵੇਂ ਹੋਨ ਭੁਰੇ ਪੂਰੇ ਰੱਬ ਦਿਆਂ ਨੂੰ ਭਾਵੇਂ ਰੇਸ਼ਮ ਰੰਗਲੇ ਖੇਸ ਹੋਵਨ॥ ਭਾਵੇਂ ਖ਼ਿਦਮਤਾਂ ਤੇ ਮਿਠੇ ਬੋਲ ਹੋਵਨ ਭਾਂਵੇਂਬੋ॥ ਲਆਂ ਸੱਪ ਦੇ ਨੇਸ਼ ਹੋਵਨ॥ ਭਾਵੇਂ ਜੋੜ ਲੀਰਾਂ ਪਹਿਰ ਨਗੋਦੜੀ ਨੂੰ ਭਾਵੇਂ ਮਖ਼ਮਲਾਂ ਨਾਲ ਦਰੇਸ਼ ਹੋਵਨ॥ ਭਾਵੇਂ ਪਾਇਕੇ ਦੌਲਤਾਂ ਖੁਸ਼ੀ ਹੋਵਨ ਭਾਵੇਂ ਰੰਜ ਸੇਤੀ ਦਿਲ ਰੋਸ਼ ਹੋਵਨ॥ ਭਾਵੇਂ ਛੋੜ ਦੇਵਨ ਕੁਲ ਮਜ਼ਹਬਾਂ ਨੂੰ ਭਾਵੇਂ ਮਿੱਲਤਾਂ ਤੇ ਨਾਲ ਕੈਸ਼ ਹੋਵਨ॥ ਭਾਵੇਂ ਹਰਖ ਸੋਗ ਨਾ ਕੁਝ ਹੋਵੇ ਭਾਂਵੇਂ ਨਾਲ ਅੰਦੋਹ ਅੰਦੇਸ਼ ਹੋਵਨ॥ ਕਿਸ਼ਨ ਸਿੰਘ ਪਰਵਾਹਕੀ ਆਸ਼ਕਾਂ ਨੂੰ ਜੇੜ੍ਹੇ ਇੱਕ ਜੇਹੇ ਪਸੋ ਪੇਸ਼ ਹੋਵਨ॥੬੧॥