(89)
ਜ਼ਹੂਰ ਹੋਵੈ ਤਦੋਂ ਦੂਰ ਹੋਵੈ ਦੂਈ ਰਾਤ ਹੈ ਜੀ॥ ਮਾਰੇ ਇਸ਼ਕ ਦੇ ਹੋਨ ਫ਼ਕੀਰ ਰਾਜੇ ਬਿਨਾਂ ਇਸ਼ਕ਼ ਕਹਾਂ ਕੁਸਲਾਤ ਹੈ ਜੀ॥ ਇਸ਼ਕ ਰਿਜ਼ਕ ਕਰਾਂਵਦੇ ਜੋਈ ਚਾਹੁਨ ਏਨਾਂ ਦੋਹਾਂ ਦੀ ਸਭ ਸਿਲਾਂਤ ਹੈ ਜੀ॥ ਪੱਲੇ ਜਿਸਦੇ ਇਸ਼ਕ ਤੇ ਰਿਜ਼ਕ ਹੋਵੇ ਓਹ ਕੁਲਕਾ ਹੀ ਮਾਤ ਭਾਤ ਹੈ ਜੀ॥ ਪਰਵਾਹਕੀ ਓਸਨੂੰ ਦੌਲਤਾਂ ਦੀ ਜਹਿੰਦੀ ਨਾਲ ਸ਼ਾਹਾਂ ਮੁਲਾਕਾਂਤ ਹੈ ਜੀ॥ ਇਸ਼ਕ ਆਸ਼ਕ ਮਾਸੂਕ ਨੂੰ ਇਕ ਕਰੋ ਇਹੋ ਆਸ਼ਕਾਂ ਦੀ ਕਰਾਮਾਤ ਹੈ ਜੀ॥ ਇਸ਼ਕ ਰਿਜ਼ਕ ਵਾਲਾ ਕਰੇ ਚਾਹੇ ਸੋਈ ਲਿਖੇ ਚਾਹੇ ਜਾਂ ਕਲਮ ਦਵਾਤ ਹੈ ਜੀ॥ ਸ਼ੀਸ਼ਾਂ ਇਸਕ ਨਾ ਕੁਝ ਲਿਹਾਜ਼ ਰਖੇ ਤੇਹਾਂ ਨਜ਼ਰ ਆਵੇ ਜੇਹਾਂ ਵਾਤ ਹੈ ਜੀ॥ ਗਿਰਦੇ ਆਸ਼ਕਾਂ ਦੇ ਹੋਵਨ ਲੋਕ ਸਾਰੇ ਜਿਵੇਂ ਗਿਰਦ ਮਹੰਤ ਜਮਾਤ ਹੈ ਜੀ॥ ਭੁਖੇ ਗਾਂਵਦੈ ਫਿਰਨ ਪ੍ਰੀਤ ਕਰ ਕੇ ਜਿੱਥੇ ਦੇਖਦੇ ਭਵਾ ਪਰਾਤ ਹੈ ਜੀ॥ ਬਾਦਸ਼ਾਹੀਆਂ ਛਡ ਦਰਵੇਸ਼ ਹੋਵਨ ਏਹਾ ਆਸ਼ਕਾਂ ਦੀ ਕਾਇਨਾਤ ਹੈ ਜੀ॥ ਰੋਜ਼ਾ ਆਸ਼ਕਾਂ ਹਿਜ਼ਰ ਮਾਸੁਕ ਦੀ ਹੈ ਵਸਲ ਯਾਰ ਦਾਈਦ ਸੁਲਾਤ ਹੈ ਜੀ॥ ਸਿਰੀਂ ਆਸ਼ਕਾਂ ਨਹੀਂ ਆਈ ਨ ਕੋਈ ਇਕ ਯਾਰ ਦੀ ਭਰਨ ਜ਼ਕਾਤ ਹੈ ਜੀ॥ ਜਿਸ ਤਰਫ਼ ਦੇਖਨ ਦਿਸੇਪੀਆ ਪਿਆਰਾ ਜਿਵੇਂ ਬੀਜ ਡਾਲੀ ਪਾਤ ਪਾਤ ਹੈ ਜੀ॥ ਪਿਆ ਵਿਚ ਜਹਾਨ ਅੰਧੇਰ ਸਾਰੇ ਅਤੇ ਆਸ਼ਕਾਂ ਸਦਾ ਪਰਭਾਤ ਹੈ ਜੀ॥ ਇਸ਼ਕ ਵਾਲਿਆਂ ਰੱਬ ਦੇ ਦੋਸਤਾਂ ਨੂੰ ਜੇਹੀ ਗੋਦੜੀ ਤੇਹੀ ਬਨਾਤ ਹੈ ਜੀ॥ ਕਦੇ ਚਬ ਕੇ ਚਨੇ ਗੁਜ਼ਾਰਦੇ ਨੀ ਕਦੇ ਖੀਰ ਤੇ ਖੰਡਨ ਬਾਤ ਹੈ ਜੀ॥ ਗੋਸੇ ਗਿਆਨ ਦੇ ਬੈਠ ਧਿਆਨ ਕਰਦੇ ਅਤੇ ਤਬਕ ਚੌਦਾਂ ਅੰਦਰ