(95)
ਆਖਦੇ ਜੋੜ ਹੱਥ ਕਰੇ ਤੋਬਾ ਇਸ ਤਗ਼ਫ਼ਾਰ ਸੌਗੰਧ ਖੁਲਾਨ ਲੱਗੇ॥ ਇਕ ਆਖਦੇ ਬਖਸ਼ੀਏ ਭੁਲ ਅਗਲੀ ਅਤੇ ਕਸਮ ਕੁਰਾਨ ਦਵਾਨ ਲੱਗੇ॥ ਹੈ ਸੀ ਬਾਲ ਏਹ ਖਿਆਲ ਨਾ ਮੂਲ ਕੀਤਾ ਏਸ ਚਾਲ ਦੇ ਨਾਲ ਛੁਡਾਨ ਲੱਗੇ॥ ਗਿਆ ਭੁਲ ਨਾ ਸ਼ੀਰੀਂ ਦਾ ਨਾਮ ਲੈਸੀ ਹਸ ਹਸ ਕੇ ਅਖ ਚੁਰਾਨ ਲੱਗੇ॥ ਆਖਨ ਦਸ ਕੀ ਲੋੜ ਫ਼ਰਿਹਾਦ ਤੈਨੂੰ ਅਣਮੰਗੀਆਂ ਦੌਲਤਾਂ ਲਯਾਨ ਲੱਗੇ॥ ਬੇਟੀ ਬਾਦਸ਼ਾਹ ਦੀ ਬੇਟੀ ਬਾਪ ਜੈਸੀ ਓਹਨੂੰ ਨਾਲ ਭਾਕੀਦ ਸੁਨਾਨ ਲੱਗੇ॥ ਕੋਈ ਕਹੇ ਸਾੜੋ ਕੋਈ ਕਹੈ ਦੱਬੋ ਕੋਈ ਉਲਦੀ ਖੱਲ ਲੁਹਾਨ ਲੱਗੇ॥ ਕੋਈ ਨਰਮੀਆਂ ਨਾਲ ਹਲੀਮੀਆਂ ਦੇ ਤਕਸੀਰ ਮੁਆਫ਼ ਕਰਨ ਲੱਗੇ॥ ਕਿਸ਼ਨ ਸਿੰਘ ਨਾ ਮੰਨ ਨੀ ਇਸਕ ਕੋਈ ਕੋਈ ਤਰਾਂ ਦੀ ਅਕਲ ਦੁੜਾਨ ਲੱਗੇ॥੬੬॥
ਖ਼ੌਫ਼ ਦੇਨਾ ਫਰਿਹਾਦ ਨੂੰ ਪਾਸ ਸੂਲੀ ਦੇ
ਸੁਨਕੇ ਸਭ ਦੀ ਬਾਤ ਫਰਿਹਾਦ ਆਸ਼ਕ ਇਸ਼ਕ ਆਪਣੇ ਵਿਚ ਮਨਜ਼ੂਰ ਹੋਯਾ॥ ਕਿਹਾ ਮਰਨ ਕਬੂਲ ਹੈ ਯਾਰ ਪਿਛੇ ਓੜਕ ਮਰਨ ਜਹਾਨ ਜ਼ਰੂਰ ਹੋਯਾ॥ ਪਹਿਲੇ ਦੇਖ ਕੇ ਸੁਲੀ ਨੂੰ ਹਸ ਪਿਆ ਫੇਰ ਰੋਇਕੇ ਬੇਗ਼ਰੂਰ ਹੋਯਾ॥ ਸੂਲੀ ਦੇਖਕੇ ਸੂਲ ਨਾ ਮੂਲ ਜਾਤਾ ਜਾਨੋਂ ਓਸ ਵੇਲੇ ਮਨਸੂਰ ਹੋਯਾ॥ ਹੋਏ ਦੇਖ ਹੈਰਾਨ ਵਜੀਰ ਸਾਰੇ ਏਹ ਸੇਹਰ ਅਜ਼ਗ਼ੈਬ ਮਸ਼ਹੂਰ ਹੋਯਾ॥ ਕਿਹਾ ਰੋਵਨਾ ਠੀਕ ਹੈ ਮੌਤ ਅੱਗੇ ਅਤੇ ਹਸਨਾ ਕਿਤ ਦਸਤੂਰ ਹੋਯਾ॥ ਕਿਹਾ ਫੇਰ ਫ਼ਰਿਹਾਦ ਨੇ ਹੱਸਿਆ ਮੈਂ ਸੂਲੀ ਦੇਖਕ