ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(96)

ਬਹੁਤ ਸਰੂਰ ਹੋਯਾ॥ ਏਸ ਇਸਕ ਦੇ ਦੁਖ ਤੋਂ ਛੁਟ ਜਾਸਾਂ ਜਦੋਂ ਮੋਯਾ ਤੇ ਚੂਰ ਮਨੂਰ ਹੋਯਾ॥ ਰੋਇਆ ਫੇਰ ਅਫ਼ਸੋਸ ਕਰ ਦਿਲ ਅੰਦਰ ਬਾਝ ਯਾਰ ਕੀ ਮਰਨ ਦਸਤੂਰ ਹੋਯਾ॥ ਮੈਨੂੰ ਸ਼ੀਰੀਂ ਦੇ ਪਾਸ ਚਲ ਦੇਹੋ ਸੂਲੀ ਏਹੋ ਮਰਨ ਹਬਾਤ ਜ਼ਰੂਹ ਹੋਯਾ॥ ਮੋਯਾਂ ਬਾਝ ਨਾ ਹੋਵੇ ਸੀ ਸੁੱਖ ਮੈਨੂੰ ਦੁੱਖ ਬ੍ਰਿਹੋਂ ਦੇ ਨਾਲ ਮੈਂ ਚੂਰ ਹੋਯਾ॥ ਦਾਰੂ ਇਸ਼ਕ ਦਾ ਹੋਰ ਨਾ ਕੋਈ ਦਿੱਸੇ ਬਿਨਾ ਮੌਤ ਭਲਾ ਕਦੋਂ ਦੂਰ ਹੋਯਾ॥ ਮੈਨੂੰ ਬ੍ਰਿਹੋ ਨੇ ਮਾਰ ਬੀਮਾਰ ਕੀਤਾ ਪਿੱਛੇ ਇਸਕ ਦੇ ਬਡਾ ਫ਼ਤੂਰ ਹੋਯਾ॥ ਪਿੱਛੇ ਯਾਰ ਦੇ ਜਾਨ ਕੁਰਬਾਨ ਮੇਰੀ ਮੇਰੇ ਵਾਸਤੇ ਜੀਵਨਾ ਸੂਰ ਹੋਯਾ॥ ਮੈਨੂੰ ਮਾਰ ਕੇ ਧਾਰ ਨੂੰ ਮੇਲ ਦੇਹੋ ਮੇਰਾ ਹੋਵਨਾ ਬਹੁਤ ਕਸੂਰ ਮੋਯਾ॥ ਰੋਇਆਂ ਬਾਝ ਨਾ ਮਿਲੇ ਮਹਬੂਬ ਪਿਆਰਾ ਮੋਇਆਂ ਇਸ਼ਕ ਦੇ ਵਿੱਚ ਮਰਜ਼ੂਰ ਹੋਯਾ॥ ਆਪ ਮੋਏ ਬਾਝੋਂ ਕੋਨ ਸੁਰਗ ਜਾਵੇ ਮੋਇਆ ਆਪ ਤਾਂ ਦੂਸਰਾ ਦੂਰ ਹੋਯਾ॥ ਮੂਸਾ ਵਾਂਗ ਕੋਹਤੂਰ ਏਹ ਥਾਓਂ ਬਨਿਆ ਇਸ਼ਕ ਸ਼ੀਰੀਂ ਦਾ ਰੱਬ ਦਾ ਨੂਰ ਹੋਯਾ॥ ਆਸਕ ਮਾਰਿਆ ਇਸਕ ਦਹ ਚੰਦ ਹੋਵੇ ਸੰਦਲ ਕੁਟਿਆਂ ਬਹੁਤ ਮਾਤੂਰ ਹੋਯਾ॥ ਮੂਤੂ ਕਿ ਬਲਾਅੰਤ ਮੂਤੂ ਕਿਹਾ ਆਸਕ ਮੋਇਆ ਤਾਂ ਹੱਕ ਹਜ਼ੂਰ ਹੋਯਾ॥ ਕਿਸਨ ਸਿੰਘ ਜਾਂ ਕੁਟ ਕੇ ਚੂਰ ਕੀਤਾ ਹਥੂੰ ਬਾਸਨਾ ਦਾਰ ਕਚੂਰ ਹੋਯਾ॥੬੭॥

ਕਲਾਮ ਫ਼ਰਿਹਾਦ

ਕਿਹਾ ਦੇਖ ਫ਼ਰਿਹਾਦ ਨੇ ਆਕਲਾਂ ਨੂੰ ਓਹ ਨੂੰ ਅਕਲ ਦੇ ਡੰਮ