ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(97)

ਲਗਾਂਵ ਦੇਹੋ॥ ਇਸ਼ਕ ਨਾਲ ਨਾ ਅਕਲ ਦੀ ਪੇਸ ਜਾਵੇ ਭੇਡ ਸ਼ੇਰ ਦੇ ਨਾਲ ਲੜਾਂਵਦੇ ਹੋ॥ ਸਾਂਨੂੰ ਕੁਝ ਪਰਵਾਹਨਾ ਦੌਲਤਾਂ ਦੀ ਐਵੇਂ ਕੂੜ ਦਾ ਤਮਾ ਦਲਾਂਵਦੇ ਹੋ॥ ਛੰਦਾਂ ਤਬਕ ਕੁਰਬਾਂਨ ਮਹਬੂਬ ਉਤੋਂ ਮੈਥੋਂ ਯਾਰ ਦਾ ਨਾਮ ਭੁਲਾਂਵਦੇ ਹੋ॥ ਸ਼ੀਰੀਂ ਜਾਨ ਮੇਰੀ ਪਯਾਰੀ ਜਾਨ ਕੋਲੋਂ ਜਾਨੋਂ ਮਾਰ ਕੇ ਜਾਨ ਗਵਾਂਵਦੇ ਹੋ॥ ਕੀਤੀ ਜਾਨ ਕੁਰਬਾਨ ਮਾਸ਼ੂਕ ਉਤੋਂ ਜਾਨੋਂ ਮਾਰ ਕੇ ਕੀ ਦਵਾਂਵਦੇ ਹੋ॥ ਮਰਨਾਂ ਜੀਵ ਨਾਇਕ ਹੈ ਆਸ਼ਕਾਂ ਨੂੰ ਜੇ ਤਾਂ ਮੌਤ ਦਾ ਖ਼ੌਫ਼ ਦਿਖਾਂਵਦੇ ਹੋ॥ ਕੱਟੋ ਸੀਸ ਲਾਹੋ ਉਲਟੀ ਖੱਲ ਮੇਰੀ ਹੋਰ ਕਰੋਜੋ ਮਨ ਚਾਂਵਦੇ ਹੋ॥ ਇਕ ਮਾਰਿਆ ਸ਼ੀਰੀ ਦੇ ਹਿਜਰ ਮੈਨੂੰ ਦੂਜਾ ਤੁਸੀਂ ਕੀ ਪਏ ਸਤਾਂਵਦੇ ਹੋ॥ ਮੈਨੂੰ ਮਾਰ ਕੇ ਕਰੋ ਹਲਾਲ ਏਥੇ ਕਿਹਾ ਕੂੜ ਦਾ ਜਾਲ ਵਿਛਾਂਵਦੇ ਹੋ॥ ਨਾਮ ਸ਼ੀਰੀ ਦਾ ਜਾਂਨ ਦੇ ਨਾਲ ਜਾਸੀ ਤੁਸੀਂ ਜੀ ਵਦੇਜੀ ਛੁਡਾਂਵਦੇ ਹੋ॥ ਏਸ ਗੱਲ ਥੀਂ ਦੂਸਰੀ ਨਹੀਂ ਹੋਨੀ ਜ਼ੋਰ ਲਾ ਲਵੋ ਜੇਹੜਾ ਲਾਂਵਦੇ ਹੋ॥ ਘਰ ਬਾਰ ਉਜਾੜ ਫ਼ਕੀਰ ਹੋਯਾ ਜਹਿੰਦੇ ਵਾਸਤੇ ਸੋਈ ਗਵਾਂਵਦੇ ਹੋ॥ ਮੋਯਾਂ ਆਸ਼ਕਾਂ ਦਾ ਕਹੋ ਮਾਰਨਾ ਕੀ ਬ੍ਰਿਹੋਂ ਲੂਠਿਆ ਪਏ ਜਲਾਂਵਦੇ ਹੋ॥ ਕਿਸ਼ਨ ਸਿੰਘ ਨਾ ਯਾਰ ਦਾ ਨਾਮ ਛੋੜਾਂ ਹੋਰ ਕਰਾਂ ਜੋ ਕੁੱਝ ਫ਼ਰਮਾਂਵਦੇ ਹੋ॥੬੮॥

ਹਾਲ ਵਜ਼ੀਰਾਂ ਦਾ

ਸੁਨਕੇ ਬਾਤ ਫ਼ਰਿਹਾਦ ਦੀ ਦੰਗ ਹੋਏ ਅੱਗੋਂ ਕੁਝ ਜਵਾਬ ਨਾ ਆਇਓ ਨੇ॥ ਮੂੰਹ ਉਂਗਲਾਂ ਪਾ ਖ਼ਾਮੋਸ਼ ਹੋਏ ਅਤੇ ਹੋਸ਼ ਹਵਾਸ ਭੁਲਾਇਓ ਨੇ॥ ਲਿਆ ਸਾਫ਼ ਜਵਾਬ ਜਾਂ ਅਹਿਲਕਾਰਾਂ ਬਾਦਸ਼ਾਹ