(98)
ਨੂੰ ਜਾਇ ਸੁਨਾਇਓ ਨੇ॥ ਕਿਹਾ ਹਾਲ ਅਹਿਵਾਲ ਤਮਾਮ ਸਾਂਚਾ ਹੱਥ ਬੰਨ੍ਹ ਕੇ ਸੀਸ ਨਿਵਾਇਓ ਨੇ॥ ਦੌਲਤਮਾਲ ਦੀ ਕੁਝ ਨਾ ਲੋੜ ਰੱਖੇ ਓਹ ਬੜਾ ਅਮੋੜ ਬਤਾਇਓ ਨੇ॥ ਬਾਜ਼ ਆਂਵਦਾ ਨਹੀਂ ਓਹ ਕਿਸੇ ਗੱਲੇ ਗੱਲ ਗੱਲ ਦੇ ਨਾਲ ਲਗਾਇਓ ਨੇ॥ ਨਹੀਂ ਮੌਤ ਦਾ ਓਸਨੂੰ ਖੌਫ਼ ਕੋਈ ਗ਼ਾਜ਼ੀ ਮਰਦ ਪੁਰ ਦਰਦ ਅਲਾਇਓ ਨੇ॥ ਨਾਮ ਸ਼ੀਰੀਂ ਦਾ ਬੋਲ ਕੇ ਕਰੇ ਟੌਲਾ ਅੱਛਾ ਖੋਲ ਕੇ ਭੇਦ ਸੁਝਾਇਓ ਨੇ॥ ਡਾਢਾ ਰੋਗ ਲੱਗਾ ਦਾਰੂ ਨਹੀਂ ਕੋਈ ਸੱਦ ਸਿਆਨ੍ਯਾਂ ਪੂਛ ਪੁਛਾਇਓ ਨੇ॥ ਡਰੀਏ ਇੱਜ਼ਤੋਂ ਜ਼ੁਲਮ ਤੋਂ ਖ਼ੌਫ਼ ਆਵੇ ਸਾਡੇ ਬਾਬ ਏਹ ਬੁਰਾ ਬਨਾਇਓ ਨੇ॥ ਕਿਸ਼ਨ ਸਿੰਘ ਫਿਰ ਭਰਸ ਕਰ ਸ਼ਾਹ ਕਿਹਾ ਹਾਏ ਓਸਨੂੰ ਕਾਹਿ ਦੁਖਾਇਓ ਨੇ॥੬੯॥
ਕਲਾਮ ਸ਼ਾਹਿ ਅਜ਼ੀਜ਼
ਕਿਹਾ ਬਾਦਸ਼ਾਹ ਜ਼ੁਲਮ ਨਾ ਮੂਲ ਕਰੀਏ ਏਹ ਜ਼ੁਲਮ ਹੈ ਬੁਰੀ ਬਲਾ ਭਾਈ॥ ਜ਼ੁਲਮ ਪੁੱਟਦੇਂ ਦਾ ਬਾਦਸ਼ਾਹੀਆਂ ਨੂੰ ਦੀਨ ਦੁਨੀ ਮੈਂ ਮਿਲੇਨ ਜਾ ਭਾਈ॥ ਕੀਤਾ ਜ਼ੁਲਮ ਫਿਰ ਔਨ ਨੇ ਨਾਲ ਮੂਸੇ ਡੁੱਬ ਮੋਇਆ ਵਿਚ ਦਰਿਆ ਭਾਈ॥ ਖੂਹਣੀ ਗਾਲੀਆਂ ਕੈਰਵਾਂ ਪਾਂਡਵਾਂ ਦੀਆਂ ਦੁਰਬਾਸਾ ਨੂੰ ਦੀਆ ਤਪਾ ਭਾਈ॥ ਜੁਲਮ ਨਾਲ ਯਤੀਮ ਫ਼ਕੀਰ ਕਰਨਾ ਏਹ ਬੁਰੀ ਹੈ ਬਹੁਤ ਅਦਾ ਭਾਈ॥ ਅਸਾਂ ਜਾਨ੍ਯਾ ਓਸਦੀ ਵਾਨੜੇ ਨੂੰ ਓਹ ਮਰਦ ਪੁਰ ਦਰਦ ਸਫਾ ਭਾਈ॥ ਨਹੀਂ ਓਸ ਨੂੰ ਕਿਸੇ ਨੇ ਰੰਜ ਕਰਨਾਂ ਅਤੇ ਦੇਵ ਨਾ ਜ਼ਰਾਈ ਜ਼ਾ ਭਾਈ॥ ਮਤ ਮਾਰ ਕੇ ਕਰੇ ਉਜਾੜ ਵਸਤੀ ਦੇਵੇ ਇਕ ਜੇ ਬਦ ਦੁਆ ਭਾਈ