(103)
ਆਸ਼ਕਾਂ ਦਾ ਤੈਨੂੰ ਹਾਲ ਮਾਲੂਮ ਅਖ਼ਬਾਰ ਦਾ ਨੀ॥ ਉਸਤਤਿ ਨਿੰਦ੍ਯਾ ਮੂਲ ਨਾਂ ਮੰਨਦਾ ਈ ਓਹਦਾ ਦਿਲ ਕੋਈ ਸੰਗਸਾਰ ਦਾ ਨੀ॥ ਛੁੱਟਾ ਦੀਨ ਤੇ ਦੁਨੀ ਦੀ ਕੈਦ ਵਿੱਚੋਂ ਸੰਗਲ ਪਿਆ ਤੇਰੀ ਜ਼ੁਲਫ਼ ਤਾਰ ਦਾ ਨੀ॥ ਬੇੜੀ ਚਾਹੜ ਕੇ ਓਸ ਨੂੰ ਪਾਰਕਰ ਤੂੰ ਰੁੜ੍ਹੇ ਜਾਂਦੇ ਨੂੰ ਕੋਈ ਨਾ ਤਾਰ ਦਾ ਨੀ॥ ਜਿਵੇਂ ਫੱਟਿਆ ਈ ਤਿਵੇਂ ਬੰਨ੍ਹ ਪੱਟੀ ਫਿਰੇ ਮਾਰਿਆ ਇਹੋਂ ਕਟਾਰ ਦਾ ਨੀ॥ ਤੇਰੇ ਅਸਲ ਦੀ ਨਕਲ ਤਸਵੀਰ ਕਰਕੇ ਦੇਖੇ ਨਕਸ਼ ਨਿਗਾਰ ਨਿਜਾਰ ਦਾ ਨੀ॥ ਤੇਰੇ ਸੌਕ ਦਾ ਤੌਕ ਹੈ ਗਲ ਓਹ ਦੇ ਹੋਰ ਕੋਈ ਨ ਜ਼ੌਕ ਸੰਸਾਰ ਦਾ ਨੀ॥ ਓਹ ਤਾਂ ਆਪਨਾ ਆਪ ਗਵਾਇ ਬੈਠਾ ਖਿਆਲ ਛਡਿਆ ਕਾਰ ਵਿਹਾਰ ਦਾ ਨੀ॥ ਪਿਆ ਵੱਸ ਕਸਾਈਆਂ ਅਹਿਲਕਾਰਾਂ ਮੁਖ ਦੇਖਿਆ ਸੁਲੀ ਸਾਰ ਦਾ ਨੀ॥ ਸੱਭੋ ਗੁਜ਼ਰਿਆ ਹਾਲ ਸੁਣਾਇ ਦਿੱਤਾ ਜੇਹੜਾ ਰਾਜ ਸਰਕਾਰ ਦਰਬਾਰ ਦਾ ਨੀ॥ ਕਦੇ ਓਸ ਫਰਿਹਾਦ ਨੂੰ ਸਾਦ ਕਰ ਤੂੰ ਤੇਰੀ ਯਾਦ ਦੇ ਨਾਲ ਗੁਜ਼ਾਰ ਦਾ ਨੀ॥ ਕਿਸ਼ਨ ਸਿੰਘ ਨਾ ਕਿਸੇ ਨੂੰ ਦੁਖ ਦੇਈਏ ਬਚਾ ਖ਼ੌਫ਼ ਹੈ ਰੱਬ ਕਹਾਰ ਦਾ ਨੀ॥੭੨॥
ਜਵਾਬ ਸ਼ੀਰੀਂ
ਸ਼ੀਰੀਂ ਹਾਲ ਫ਼ਰਿਹਾਦ ਦਾ ਸੱਭ ਸੁਨ ਕੇ ਪਰੇਸ਼ਾਨ ਗ਼ਮ ਨਾਕ ਹੈਰਾਨ ਹੋਈ॥ ਆਖੇ ਏਹ ਕੀ ਕਹਿਰ ਨਜ਼ੂਲ ਹੋਇਆ ਮੇਰੀ ਜਾਨ ਉਸ ਤੋਂ ਕੁਰਬਾਨ ਹੋਈ॥ ਜ਼ਾਰ ਜ਼ਾਰ ਰੋਵੇ ਧੋਵੇ ਹੱਥ ਦੋਵੇਂ ਗੋਇਆ ਵਿੱਚ ਦਰਯਾ ਗ਼ਲਵਾਨ ਹੋਈ॥ ਮਾਰੇ ਆਹ ਤੇ ਵਾਹ ਨਾ ਕੁਝ ਜਾਵੇ ਰੋਇ ਰੋਇ ਕੇ ਲਹੂ ਲੁਹਾਨ ਹੋਈ॥ ਮਾਰੀ