ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(104)

ਸ਼ਰਮ ਦੀ ਮੂੰਹੋਂ ਨ ਬੋਲ ਸੱਕੇ ਵਿੱਚੇ ਵਿੱਚ ਓਹ ਜ਼ਿਚ ਵਰਾਨ ਹੋਈ॥ ਆਖੇ ਮਾਉਂ ਤੇ ਬਾਪ ਨੂੰ ਖ਼ਬਰ ਹੋਈ ਹਾਇ ਹਾਇ ਮੈਂ ਅੱਜ ਬੇਜਾਨ ਹੋਈ॥ ਸੜੇ ਲੇਖ ਕਿਉਂ ਮੁਝ ਨੂੰ ਵੇਖ ਬੈਠਾ ਰੇਖ ਮੱਥੜੇ ਦੀ ਹੁਣ ਆਨ ਹੋਈ॥ ਗਿਆ ਤੀਰ ਤਕਦੀਰ ਦਾ ਚੀਰ ਮੈਨੂੰ ਡਿੰਗੀ ਕੁੱਬੜੀ ਵਾਂਗ ਕਮਾਂਨ ਹੋਈ॥ ਸੱਈਆਂ ਦੇਨ ਦਲਾਸੜਾ ਸਮਝ ਭੈਨੇ ਲੇਖਾਂ ਤੂੰ ਕਾਹ ਨੂੰ ਸਰ ਗਰਦਾਨ ਹੋਈ॥ ਤੇਰੇ ਵਿੱਚ ਕੀ ਦੋਸ ਹੈ ਦੇਖ ਬੀਬੀ ਜਾਨ ਬੁਝ ਕੇ ਕਾਹਿਆ ਞਾਨ ਹੋਈ ॥ ਐਵੇਂ ਕਮਲਿਆਂ ਵਾਂਗ ਨ ਹੋਇ ਝੱਲੀ ਤੇਰੀ ਗੱਲ ਕੇਹੜੀ ਬਿਨਾਂ ਸਾਨ ਹੋਈ॥ ਅਜੇ ਤੀਕ ਨਾ ਵਿਗੜਿਆ ਕੁੱਝ ਤੇਰਾ ਨਾਲ ਆਪਨੇ ਦੀਨ ਈਮਾਨ ਹੋਈ॥ ਕਿਸ਼ਨ ਸਿੰਘ ਤੂੰ ਭਾਗ ਸੁਹਾਗ ਵਾਲੀ ਨਫ਼ਰ ਵਾਸਤੇ ਕਿਉਂ ਪਰੇਸਾਨ ਹੋਈ॥੭੩॥

ਜਵਾਬ ਸ਼ੀਰੀਂ

ਸ਼ੀਰੀਂ ਆਖਿਆ ਬਹੁਤ ਨਾ ਸ਼ੋਰ ਕਰ ਤੂੰ ਉੱਚਾ ਬੋਲ ਕੇ ਜੱਗ ਸੁਨਾ ਨਹੀਂ॥ ਹਾਲ ਆਸ਼ਕਾਂ ਦਾ ਆਸ਼ਕ ਜਾਨਦੇ ਨੀ ਮਾਲਮ ਕਿਸੇ ਨੂੰ ਬਾਝ ਦਾ ਨਾਹੀਂ॥ ਰਾਤੀਂ ਨੀਂਦ ਨਾ ਆਂਵਦੀ ਸੁਤੜੀ ਨੂੰ ਦਿਨੇ ਕੱਤਣੇ ਦਾ ਕੋਈ ਚਾ ਨਾਹੀ॥ ਓਹਦਾ ਓਸ ਤੋਂ ਬਹੁਤ ਹੈ ਸੌਕ ਮੈਨੂੰ ਪੜ੍ਹਾ ਗੁੜ੍ਹੀ ਨੂੰ ਹੋਰ ਪੜ੍ਹਾ ਨਾਹੀਂ॥ ਬੁਰੇ ਲੇਖ ਓਹ ਮੁਝ ਨੂੰ ਦੇਖ ਬੈਠਾ ਵੱਗੀ ਕਰਮਾਂ ਦੀ ਰੇਖ ਮਿਟਾ ਨਾਹੀ॥ ਓਹਦਾ ਸੁਨ ਕੇ ਦੁਖ ਗਿਆ ਸੁਖ ਮੇਰਾ ਖਾਨ ਪੀਨ ਦਾ ਕੁਛ ਸੁਹਾ ਨਾਹੀ॥ ਵਾਲ ਵਾਲ ਦੇ ਨਾਲ ਫ਼ਰਿਹਾਦ ਰਲਿਆ ਕਿਸੇ ਦੂਸਰੇ ਦੀ ਐਥੇ ਜਾ ਨਾਹੀਂ॥ ਜਿਧਰ ਦੇਖ ਨੀ ਹਾਂ ਓਹੋ ਦਿੱਸ ਦਾ ਹੈ ਭੈਨੇ ਤੁਧ ਥੋਂ ਕੁਝ ਲੁਕਾ ਨਾਹੀਂ॥