(109)
ਕੰਮਲੇ ਮਸਤ ਦੀਵਾਨੜੇ ਨੂੰ ਮੇਰਾ ਹੋਸ ਹਵਾਸ ਭੀ ਦੂਰ ਹੋਯਾ॥ ਮੱਛੀ ਵਾਂਗ ਤੜਫੇ ਸ਼ੀਰੀਂ ਬਾਜ ਪ੍ਯਾਰੇ ਦੁਖੀ ਦੇਖ ਕੇ ਦੁਖ ਮਨਜ਼ੂਰ ਹੋਯਾ॥ ਲਾਵਨ ਸਾਂਗ ਸਹੇਲੀਆਂ ਬੈਠ ਮਹਿਲੀਂ ਨਾਲ ਇਸ਼ਕ ਜੋਭੁ ਮਨੂਰ ਹੋਯਾ॥ ਇੱਕ ਬਨੇ ਫ਼ਰਿਹਾਦ ਤੇ ਇੱਕ ਸ਼ੀਰੀਂ ਜਿਵੇਂ ਕਮਲਾ ਬਾਝ ਗ਼ਰੂਰ ਹੋਯਾ॥ ਲੇ ਵਾਲ ਤੇ ਹਾਲ ਜ਼ਵਾਲ ਜੈਸਾਂ ਤਨ ਖ਼ਾਕ ਤੇ ਮਸਤ ਮਖਮੂਰ ਹੋਯਾ॥ ਮਾਰੇ ਆਹ ਤੇ ਵਿੱਚ ਸੁਆਹ ਲੇਟੇ ਮੇਰੇ ਵਿੱਚ ਕੀ ਕਹੇ ਕਸੂਰ ਹੋਯਾ॥ ਸ਼ੀਰੀਂ ਮੂਲ ਨਾ ਜਾਨ ਦੀ ਦਰਦ ਮੇਰਾ ਦਿਲ ਓਸਦਾ ਬਹੁਤ ਮਗ਼ਰੂਰ ਹੋਯਾ॥ ਗਿਰਦੇ ਬੈਠ ਨਸੀਹਤਾਂ ਕਰਨ ਓਹਨੂੰ ਤੇਰੇ ਦਿਲ ਥੀ ਖ਼ੌਫ਼ ਕਿਉਂ ਦੂਰ ਹੌਯਾ॥ ਕਦਰ ਆਪਨਾ ਆਪ ਨਾ ਸਮਝਿ ਓਏ ਸ਼ੀਰੀਂ ਨਾਲ ਕੀ ਤੁਧ ਮਕਦੂਰ ਹੋਯਾ॥ ਬੇਟੀ ਸ਼ਾਹ ਅਜ਼ੀਜ਼ ਦੀ ਖੂਬਸੂਰਤ ਤੂੰ ਤਾਂ ਕੌਨ ਅਨਾਥ ਮਜ਼ਦੂਰ ਹੋਯਾ॥ ਮੱਥਾ ਨਾ ਪਹਾੜ ਦੇ ਲਾਇ ਬੈਠੋ ਚੰਗੇ ਭਲੇ ਤੋਂ ਬਰਾ ਅਮਰ ਹੋਯਾ॥ ਨਜ਼ਰ ਰਖੀਆ ਓਸ ਮਹਬੂਬ ਉੱਤੇ ਜਿੱਥੇ ਨਹੀ ਮੁਤਾਬਦ ਨੂਰ ਹੋਯਾ॥ ਕਿਸ਼ਨ ਸਿੰਘ ਜੋ ਬਾਝ ਵਿਚਾਰ ਲੜਿਆ ਜ਼ੋਟ ਹਾਰ ਕੇ ਆਪ ਭੀ ਦੂਰ ਹੋਯਾ॥ ੭੬॥
ਬਾਜ਼ੀ ਖੇਲ ਨੀ ਸ਼ੀਰੀਂ ਦੀ ਨਾਲ ਸਹੇਲੀਆਂ ਦੇ
ਰਲ ਮਿਲ ਸਹੇਲੀਆਂ ਕਰਨ ਚਰਚਾ ਸ਼ਾਹਜ਼ਾਦੀ ਦਾ ਦਿਲ ਪ੍ਰ ਰਹੀਆਂ॥ ਹੱਸ ਖੇਡ ਕੇ ਦਿਨ ਲੰਘਾਇ ਛੱਡਨ ਰੰਗਾ ਰੰਗ ਦੇ ਸਾਂਗ ਬਨਾਇ ਰਹੀਆਂ॥ ਇੱਕ ਬਾਦਸ਼ਾਹ ਇੱਕ ਵਜ਼ੀ ਹੋਵੇ ਬਾਦਸ਼ਾਹੀ ਦਰਬਾਰ ਲਗਾਇ ਰਹੀਆਂ॥ ਕੋਈ ਸ਼ੀਰੀ