(110)
ਕੋਈ ਫ਼ਰਿਹਾਦ ਹੋਵੇ ਓਹਨੂੰ ਬੈਠ ਕੇ ਮੱਤ ਸਿਖਾਇ ਰਹੀਆਂ॥ ਉਤੇ ਗੋਦੜੀ ਲੀਰ ਪਲੀਰ ਸੇਤੀ ਖ਼ੂਬ ਟੋਪੀਆਂ ਸੇਲ੍ਹੀਆਂ ਪਾਇ ਰਹੀਆਂ॥ ਕਾਸਾ ਹੱਥ ਫਕੀਰ ਜ਼ਹੀਰ ਹੋਯਾ ਅਖੀ ਰੋਂਦੀਆਂ ਨੀਰ ਚਲਾਇ ਰਹੀਆਂ॥ ਸ਼ੀਰੀਂ ਸ਼ੀਰੀਂ ਕਰਕੇ ਮਾਰੇ ਆਹ ਨਾਰੇ ਓਹਨੂੰ ਨਾਲ ਪ੍ਰੇਮ ਬੁਲਾਇ ਰਹੀਆਂ॥ ਆਖਨ ਹੋਸ਼ ਕਰ ਕਮਲਿਆ ਰੋ ਨਾਂਹੀਂ ਹੰਞੂ ਪੂੰਝ ਕੇ ਬਾਲ ਵਿਰਾਇ ਰਹੀਆਂ॥ ਬੜਾ ਰੁਸਤ ਚਾਲਾ ਕਸੈਂ ਅਕਲ ਵਾਲਾ ਭਾਣਾ ਰੱਬ ਦਾ ਦੇਖ ਵਰਤਾਇ ਰਹੀਆਂ॥ ਕਿਸਮਤ ਆਪਨੀ ਦੇਖ ਤੇ ਲੇਖ ਵਾਰੀ ਰੇਖ ਮੱਥੜੇ ਤੇ ਲਿਖਵਾਇ ਰਹੀਆਂ॥ ਲਿਆਵਨ ਰੋਟੀਆਂ ਮੋਟੀਆਂ ਰੱਖ ਥਾ ਲੀ ਨੁਕਮੈਂ ਭੱਨ ਕੇ ਮੁਖ ਦਿਵਾਇ ਰਹੀਆਂ॥ ਇੱਕ ਦੇਖ ਕੇਰੋਂ ਦੀਆਂ ਆਜਜ਼ਾਂ ਨੂੰ ਹਾਇ ਹਾਇ ਕਰਕੇ ਕੁਰਲਾਇ ਰਹੀਆਂ॥ ਇੱਕ ਕਹਿੰਦੀਆਂ ਸੱਚ ਹੈ ਕੂੜ ਨਾਹੀਂ ਮਾਰ ਬੋਲੀਆਂ ਨੱਕ ਚੜਾਇ ਰਹੀਆਂ॥ ਨੌਕਰ ਹੋਇਕੇ ਸਿਦਕ ਨਾ ਰੱਖਿਆ ਸੂ ਕੀਤਾ ਬੜਾ ਗੁਨਾਹ ਗਲਾਇ ਰਹੀਆਂ॥ ਹੋਵੇ ਕੌਨ ਕਮੀਨ ਮਜ਼ਦੂਰ ਆਜਜ਼ ਬਾਦਸ਼ਾਹ ਦੀਆਂ ਬੇਟੀਆਂ ਜਾਇ ਰਹੀਆਂ॥ ਕਿਰਲੀ ਜ਼ਾਤ ਦੀ ਫੀਆਂ ਨਾਲ ਥੋਮਾਂ ਟੋਲ ਟੋਲ ਕੇ ਲੂਤੀਆਂ ਲਾਇ ਰਹੀਆਂ॥ ਗੁਰੂ ਟਿੰਡ ਦੇ ਵਿੱਚ ਨਾ ਖ਼ਰਚ ਪੱਲੇ ਜੰਗ ਰਾਜਿਆਂਨਾਲ ਵਾਇ ਰਹੀਆਂ॥ ਕਦਰ ਆਪਨਾ ਨਹੀਂ ਸੰਭਾਲਿਓ ਸੂਮਜ ਬੇਹੋਸ਼ ਬਨਾਇ ਰਹੀਆਂ॥ ਜੇਹੜੇ ਨਿਮਕ ਹਰਾਮ ਬਦਮ ਹੋਵਨ ਏਹ ਓਨਾਂ ਦਾ ਹਾਲ ਬਣਾਇ ਰਹੀਆਂ॥ ਤਾਨੇ ਮਾਰਕੇ ਕਹਿਣ ਕਮੀਨਿਆਂ ਵੇ ਕਿੱਥੇ ਅੱਖੀਆਂ ਤੇਰੀਆਂ ਜਾਇ