ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(111)

ਰਹੀਆਂ॥ ਸ਼ੀਰੀਂ ਆਖਦੀ ਸਗੋਂ ਨਖਸ ਮੀਓ ਨੀਂ ਏਹ ਕੀ ਚੱਜ ਕੁਚੱਜ ਕਮਾਇ ਰਹੀਆਂ॥ ਮਤ ਕਹੋ ਕਮੀਨ ਕੰਗਾਲ ਓਹਨੂੰ ਮੇਰੇ ਸ਼ਾਹ ਨੂੰ ਸੁਆਹ ਲਗਾਇ ਰਹੀਆਂ॥ ਲੱਗੇ ਅੱਗ ਜ਼ੁਬਾਨ ਤੁਸਾਡੜੀ ਨੂੰ ਮੇਰੇ ਪੀਰ ਨੂੰ ਕੀ ਸੁਨਾਇ ਰਹੀਆਂ॥ ਮੇਰੇ ਵਾਸਤੇ ਤਬਤੇ ਅਰਸ਼ ਕਾਬਾ ਜੈਨੂੰ ਖ਼ਾਕ ਦੇ ਵਿੱਚ ਰੁਲਾਇ ਰਹੀਆਂ॥ ਸੂਰਜ ਦੋਹਾਂ ਜਹਾਨਾਂ ਦਾ ਯਾਰ ਮੇਰਾ ਤੁਸੀਂ ਐਵੇਂ ਖੁਆਰ ਕਰਾਇ ਰਹੀਆਂ॥ ਹੋਵੈ ਜ਼ਾਰ ਤੇ ਮਾਰ ਦੀ ਆਹ ਨਾਰੇ ਆਖੇ ਦੁਖੜੇ ਜੀਉ ਦੁਖਾਇ ਰਹੀਆਂ॥ ਮੇਰ ਵਾਸਤੇ ਵਾਸਤੇ ਸੱਭ ਛੋੜੇ ਬੁਰਾ ਕਹੋ ਨਾ ਵਾਸਤੇ ਪਾਇ ਰਹੀਆਂ॥ ਘਰਬਾਰ ਵਿਸਾਰ ਖ਼ੁਆਰ ਹੋਯਾ ਸਿਰ ਓਸਦੇ ਤੁਹਮਤਾਂ ਲਾਇ ਰਹੀਆਂ॥ ਮੇਰਾ ਨਾਮ ਨਾ ਛੋੜਦਾ ਸੁਨੇ ਭੈਨੋ ਕਈ ਔਰਤਾਂ ਵੱਖ ਵਿਕਾਇ ਤਹੀਆਂ ॥ ਸਾਰ ਸੂਲ ਆਂਸ ਹੇਨਾ ਹਾਰ ਮੰਨੇ ਮਿਲ ਮਿਲ ਪੰਚਾਇਤਾਂ ਜਾਇ ਰਹੀਆਂ॥ ਅੜੀਓ ਦੇਖੋ ਖਾਂ ਓਸਦੇ ਸਿਦਕ ਤਾਈਂ ਤੁਸੀਂ ਸਾਬਤੀ ਦੇਖਕੇ ਗਾਇ ਰਹੀਆਂ॥ ਮੇਰਾ ਸੱਚ ਦਾ ਯਾਰ ਨਾ ਕੂੜ ਜਾਨੋਂ ਮੈਂ ਤਾਂ ਜਾਨ ਜਹਾਨ ਘੁਮਾਇ ਰਹੀਆਂ॥ ਵਾਲ ਵਾਲ ਦੇ ਨਾਲ ਫ਼ਰਿਹਾਦ ਰਚਿਆ ਰੱਬ ਵਾਂਗ ਮੈਂ ਨਿਤ ਧਿਆਇ ਰਹੀਆਂ॥ ਜਿਧਰ ਦੇਖਦੀ ਹਾਂ ਓਹੋ ਦਿੱਸਦਾ ਹੈ ਦੇਖ ਦੇਖ ਕੇ ਦਿਲ ਛਪਾਇ ਰਹੀਆਂ॥ ਮੇਰੇ ਓਸਦੇ ਵਿੱਚ ਨਾ ਫ਼ਰਕ ਕੋਈ ਗ਼ਰਕ ਹੋਇ ਜਿਉ ਲਹਿਰ ਦਰਿਆਇ ਰਹੀਆਂ॥ ਸਾਗਰ ਵਿੱਚ ਜਿਉਂ ਬੂੰਦ ਸਮਾਇ ਜਾਵੇ ਤਿਵੇਂ ਨਾਲ ਫ਼ਰਿਹਾਦ ਸਮਾਇ ਰਹੀਆਂ॥ ਕੋਈ ਗੱਲ ਨਾ ਪੁਛਨੇ ਦੱਸਨੇ ਦੀ ਘੁਟ ਵੱਟਕੇ ਵਕਤ ਲੰਘਾਇ