(112)
ਰਹੀਆਂ॥ ਨੀ ਮੈਂ ਸੁੰਮੂੰ ਬੁਕਮ ਉਮਨ ਹੋਈ ਜਾਨ ਬੁਝ ਕੇ ਹੋਠ ਮਿਲਾਇ ਰਹੀਆਂ॥ ਬਿਨਾਂ ਮਹਿਰਮਾਂ ਭੇਦ ਕੀ ਦੱਸਨਾ ਹੈ ਦੇਖ ਦੁਸ਼ਮਨਾਂ ਤੇ ਡਰ ਖਾਇ ਰਹੀਆਂ॥ ਪੇਕੇ ਸਾਹੁਰੇ ਲੋਗ ਸਭ ਵੈਰ ਮੇਰੇ ਵੈਰੀ ਜਾਨ ਕੇ ਵੈਰ ਵੰਞਾਇ ਰਹੀਆਂ॥ ਮਰਮ ਮਿੱਤ੍ਰਾਂ ਦਾ ਕੋਲ ਵੈਰੀਆਂ ਦੇ ਨਹੀਂ ਖੋਲ੍ਹ ਨਾ ਸੱਚ ਸੁਨਾਇ ਰਹੀਆਂ॥ ਅਨਲ ਹੱਕ ਕਿਹਾ ਮਨਸੂਰ ਜਦੋਂ ਸੂਲੀ ਚਾੜ ਕੇ ਜਾਨ ਗਵਾਇ ਰਹੀਆਂ॥ ਯੂਸਫ਼ ਦਸਿਆ ਸੀ ਸੱਚ ਖੵੋਲ੍ਹ ਜਦੋਂ ਪਿਆ ਖੂਹ ਦੇ ਵਿੱਚ ਬਤਾਇ ਰਹੀਆਂ॥ ਸੱਮਸ ਸ਼ਾਹ ਨੇ ਸੱਚ ਉਘਾੜ ਕਿਹਾ ਤਦੋਂ ਉਲਟੀ ਖੋਲ ਲਹਾਇ ਰਹੀਆਂ॥ ਤਿੱਤਰ ਬੋਲਿਆ ਤਾਂ ਗੋਲੀ ਖਾਇ ਮੋਯਾ ਸੁਨੀ ਗੱਲ ਮੈਂ ਅੱਜ ਸੁਨਾਇ ਰਹੀਆਂ॥ ਜਿਸ ਗੱਲ ਥੀਂ ਜਾਨ ਦਾ ਖ਼ੌਫ਼ ਹੋਵੇ ਐਸੀ ਗੱਲ ਨੂੰ ਜਾਂਨ ਲੁਕਾਇ ਰਹੀਆਂ॥ ਕਿਸ਼ਨ ਸਿੰਘ ਸੰਭਾਲ ਕੇ ਬੋਲ ਮੂਹੋਂ ਬੋਲ ਬੋਲ ਜਾਨਾ ਬਹੁਤ ਜਾਇ ਰਹੀਆਂ॥੭੭॥
ਕਲਾਮ ਸੀਰੀਂ
ਸ਼ੀਰੀਂ ਆਖਦੀ ਸਗੋਂ ਸਹੇਲੀਓ ਨੀ ਜਿਸਦਾ ਨਾਮ ਫ਼ਕੀਰ ਸਬੂਤ ਹੋਯਾ॥ ਛੁਟ ਦੀਨ ਤੇ ਦੁਨੀ ਦੀ ਕੈਦ ਵਿੱਚੋਂ ਜਾਨੋਂ ਜੇ ਤੇ ਲਾਯਮੂਤ ਹੋਯਾ॥ ਓਹ ਤਾਂ ਕੁੱਲ ਸਹਬੂਬ ਪਛਾਨ ਬੈਠਾਂ ਜਿਵੇਂ ਕੱਪੜਾ ਕੁੱਲ ਇਕ ਸੂਤ ਹੋਯਾ॥ ਆਲਮ ਛੱਡ ਮਲਕੂਤ ਨਾ ਸੂਤ ਵਾਲਾ ਸਦਾ ਮਸਤ ਜੈਸੇ ਜਬਰੂਤ ਹੋਯਾ॥ ਪਹੁਤਾ ਜਾਇ ਮਕਾਨ ਲਾਹੂਤ ਅੰਦਰ ਹਥੋਂ ਓਸ ਤੋਂ ਪਰੇਹਾ ਹੂ ਹੋਯਾ॥ ਏਹੋ ਏਕ ਅਨੇਕ ਵਖਾਨਿਓ ਸੂਦਾ ਨਾ ਫੈਲ ਜਿਉ ਸ਼ਹਿਤੂਤ ਹੋਯਾ॥