ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(113)

॥ ਬੁਰਾ ਬੋਲ ਨਾ ਐਸਿਆਂ ਆਸ਼ਕ ਨੂੰ ਸਿਰ ਓਸਦੇ ਚਾਹੀਏ ਜੂਤ ਹੋਯਾ॥ ਹੁਕਮ ਰਾਜ ਦਾ ਮਾਨ ਤੇ ਸ਼ਾਨ ਕੂੜਾ ਜਿਵੇਂ ਬਾਲ ਦੇ ਸਾਯਾਂ ਦਾ ਭੂਤ ਹੋਯਾ॥ ਜੈੜਾ ਮਾਲ ਦੇ ਨਾਲ ਨਿਹਾਲ ਹੋਵੇ ਸੋਈ ਜਾਨੀਏ ਊਤਕਾ ਉਤ ਹੋਯਾ॥ ਅੱਗੇ ਆਸ਼ਕਾਂ ਦੇਰਾ ਉਰੰਕ ਏਕੋ ਕੋਈ ਰੋਜ਼ ਫ਼ਕੀਰ ਮਲਕੂਤ ਹੋਯਾ॥ ਕਰੇ ਰੋਜ਼ ਨਸੀਹਤਾਂ ਬੈਠ ਸ਼ੀਰੀਂ ਗੋਯਾ ਮਹਿਲ ਓਹ ਅਹਿਲ ਸਰੂਤ ਹੋਯਾ॥ ਗੱਲਾਂ ਹੋਰ ਤੇ ਜ਼ਿਕਰ ਫ਼ਰਿਹਾਦ ਵਾਲਾ ਕਹਿੰਦੀ ਵਾਹ ਏਹ ਅਹਿਲ ਸਰੁਤ ਹੋਯਾ॥ ਗਿਆ ਰੰਗਿਆ ਇਸ਼ਕ ਮਜੀਠ ਅੰਦਰ ਜਾਦੇ ਬੁਝ ਕੇ ਮਸਲਕੂਤ ਹੋਯਾ॥ ਬੈਠ ਦੇਖਦੀ ਵਿਚ ਝਰੋ ਖਿਅਨ ਕਰਮਾਂ ਵਾਲਿਆਂ ਦਾ ਕਹੇ ਪੂਤ ਹੋਯਾ॥ ਕਿਸ਼ਨ ਸਿੰਘ ਜੋਇਸ਼ਲ ਮੈਦਾਨ ਆਯਾ ਸੋਈ ਸੂਰਮਾ ਜਾਨ ਸਪੂਤ ਹੋਯਾ॥੭੯॥

ਮਾਕੂਲਾ ਸ਼ਾਇਰ

ਲੱਗਾ ਜਿਨਾਂ ਨੂੰ ਇਸ਼ਕ ਮਹਬੂਬ ਵਾਲਾ ਓਹਨਾਂ ਦੂਸਰਾ ਕੰਮ ਕਮਾਵਨਾ ਕੀ॥ ਦਿਸੇ ਜਿਨਾਂ ਨੂੰ ਸਾਹਮਨੇ ਯਾਰ ਸੋਹਨਾ ਓਹਨਾਂ ਬਾਗ ਦੀ ਸੈਰ ਨੂੰ ਜਾਵਨਾ ਕੀ॥ ਜਿਨਾਂ ਪ੍ਰੇਮ ਪੱਟੀ ਪੜ੍ਹੀ ਪ੍ਰੀਤ ਲਾਕੇ ਫੇਰ ਉਨਾਂ ਨੂੰ ਹੋਰ ਪੜਾਵਨਾ ਕੀ॥ ਜੇਹੜੇ ਇਸ਼ਕ ਦੀ ਅੱਗ ਦੈ ਨਾਲ ਜਲੇ ਦੱਸ ਉਨਾਂ ਨੂੰ ਹੋਰ ਜਲਾਵਨਾ ਕੀ॥ ਜੇਹੜੇ ਗਿਆਨ ਦੀ ਜਾਗੀ ਨ ਜਾਗ ਬੈਠੇ ਕਹੋ ਓਨਾ ਨੂੰ ਹੋਰ ਜਗਾਵਨ ਕੀ॥ ਜਿਨਾਂ ਆਬ ਹਯਾਤ ਲੈਨੋਸ਼ ਕੀਤਾ ਨਸਾ ਤਿਨ੍ਹਾਂ ਨੂੰ ਹੋਰ ਪਿਲਾਵਨਾ ਕੀ॥ ਜਿਨਾਂ ਜ਼ਿੰਦਿਆਂ ਮਰਨ ਕਬੂਲ ਕੀਤਾ ਫੇਰ ਓਹਨਾਂ ਨੂੰ ਮੋਤ ਡਰਾਵਨਾਂ ਕੀ॥ ਜੇਹੜੇ ਪਾਇ ਬੈਠੇ ਪੀਆ ਅਪਣੇ