ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(114)

ਨੂੰ ਓਹਨਾਂ ਹੋਰ ਕਿਸੇ ਕੋਲੋਂ ਪਾਵਨਾ ਕੀ॥ ਵਾਲ ਵਾਲ ਜੇਹੜੇ ਹਰਿ ਧ੍ਯਾਇ ਰਹੇ ਓਨ੍ਹਾਂ ਮੁਖ ਤੋਂ ਆਖ ਸੁਨਾਵਨਾ ਕੀ॥ ਜਿਨ੍ਹਾਂ ਘਰਾਂ ਦੇ ਵਿਚ ਮਹਬੂਬ ਮਿਲਿਆ ਓਹਨਾਂ ਜੰਗਲਾਂ ਦੇ ਵਿਚ ਜਾਵਨਾ ਕੀ॥ ਜਿਨ੍ਹਾਂ ਗ੍ਯਾਨ ਲੀਤਾਂ ਗੁਰਾਂ ਪੂਰਿਆਂ ਤੇੰ ਓਨਾਂ ਦਾਤਿਆਂ ਤੋਂ ਦਾਨ ਲਿਆਵਨ ਕੀ॥ ਜੇਹੜੇ ਆਪ ਹੀ ਆਪ ਪਛਾਨ ਬੈਠੇ ਓਹਨਾਂ ਪੂਜਨਾਂ ਹੋਰ ਪੁਜਾਵਨਾ ਕੀ॥ ਨੇਹੁ ਲਾਇਕੇ ਨਾਲ ਪਿਆਰਿਆਂ ਦੇ ਫੇਰ ਡਰਦਿਆਂ ਅੰਗ ਹਟਾਵਨਾ ਕੀ॥ ਜਦੋਂ ਨਾਲ ਫੁਲੇਲੀਆਂ ਪ੍ਰੀਤ ਪਾਈ ਫੇਰ ਚੂਹੜਿਆਂ ਦੀ ਵੱਲ ਧਾਵਨਾਂ ਕੀ॥ ਸ਼ੇਰਾਂ ਨਾਲ ਜੋ ਯਾਰੀਆਂ ਲੱਗ ਜਾਵਨ ਗਿੱਦੜ ਕੁਤਿਆਂ ਥੋਂ ਡਰ ਜਾਵਨਾ ਕੀ॥ ਜਹਿੰਦੇ ਨਾਲ ਹੋਵੇ ਕੋਈ ਵੈਰ ਭਾਰਾ ਫੇਰ ਓਸ ਨੂੰ ਵੀਰ ਬਨਾਵਨਾਂ ਕੀ॥ ਪਹਿਲੇ ਜਿਸਦਾ ਅਦਬ ਅਦਾਬ ਕਰੀਏ ਫੇਰ ਓਸ ਨੂੰ ਦੂਰ ਬਠਾਵਨਾ ਕੀ॥ ਜਹਿੰਦੇ ਨਾਲ ਨਾ ਵੰਡ ਵਿਹਾਰ ਹੋਵੇ ਓਹਦੇ ਨਾਲ ਮੁਕਾਬਲਾ ਲਾਵਨਾ ਕੀ॥ ਨ ਜੇਹੜਾ ਭਾਉ ਪ੍ਰੇਮ ਨਾ ਕਦਰ ਜਾਨੇ ਐਸੋ ਮਰਦ ਨੂੰ ਜਾਇ ਬੁਲਾਵਨਾ ਕੀ॥ ਜੇਤੀ ਆਪਨਾ ਦਿਲ ਫ਼ਕੀਰ ਹੋਵੇ ਮਕਰ ਠਾਕਰ ਤੇ ਭੇਸ ਬਨਾਵਨਾ ਕੀ॥ ਸਾਂਗ ਵਾਸਤੇ ਹੈ ਬੁਰਕਾ ਸ਼ੇਰ ਵਾਲਾ ਪੋਸ਼ ਸ਼ੇਰ ਦਾ ਸ਼ੇਰ ਪਾਵਨਾ ਕੀ॥ ਪਕੜ ਢਾਲ ਤਲਵਾਰ ਮੈਦਾਨ ਅੰਦਰ ਫੇਰ ਆਪਣਾ ਆਪ ਬਚਾਵਨਾ ਕੀ॥ ਸਤੀ ਕਰੇ ਸਿੰਗਾਰ ਬਹਾਰ ਵਾਂਗੂੰ ਚਿਖਾ ਚੜ੍ਹਦਿਆਂ ਚਿਤ ਚੁਰਾਵਨਾ ਕੀ॥ ਜੇ ਤਾਂ ਯਾਰ ਦੇ ਨਾਲ ਨਿਹਾਲ ਹੋਵੇ ਹਾਲ ਹਾਲ ਕਰਕੇ ਕੁਰ ਲਾਵਨਾ ਕੀ॥ ਮਾਲ ਆਪਨੇ ਪਾਸ ਜੇ ਬਹੁਤ ਹੋਵੇ ਫੇਰ ਕਹੋ