ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(128)

ਜ਼ਹਿਰ ਹੋਏ ਪਿਆ ਪਿਆਰ ਜਾਂ ਪਿਆਰੀਆਂ ਯਾਰੀਆਂ ਦਾ॥ ਓਹਨੂੰ ਸ਼ੌਕ ਜਹਾਨ ਦੇ ਜ਼ੋਰ ਹੋਵਨ ਜੈਨੂੰ ਸ਼ੋਕ ਹੈ ਨੈਨਾਂ ਦੀਆਂ ਧਾਰੀਆਂ ਦਾ॥ ਜ਼ਖਮ ਬਿਹੋਂ ਦੇ ਮਿਲ ਨੇ ਬਹੁਤ ਔਖੇ ਮਿਲ ਜਾਵਦਾ ਜ਼ਖ਼ਮ ਤਲਵਾਰੀਆਂ ਦਾ॥ ਹਨਾਂ ਰੰਨਾਂ ਨੂੰ ਨਿੰਦ ਨਾ ਭਲਾ ਨਾਹੀਂ ਫਲ ਫੁਲ ਸਾਰਾਂ ਫੁਲ ਵਾਰੀਆਂ ਦਾ॥ ਵਲੀ ਪੀਰ ਔਤਾਂਰ ਨਾਂ ਰਹੇ ਖ਼ਾਲੀ ਮਹਿਲਾਂ ਨਾਂਲ ਹੋਵੇ ਰੰਗ ਬਾਂਰੀਆਂ ਦਾ ॥ ਮੈਂਤਾਂ ਨਾਗ ਨੀਸਾਂ ਬੜੇ ਬਾਦਸ਼ਾਹ ਦੀ ਮਿਲਿਆ ਨਾਗ ਆ ਕੋਈ ਮਦਾਰੀਆਂ ਦਾ॥ ਬਿਨਾਂ ਇਸ਼ਕ ਦੇ ਆਦਮੀ ਜ਼ਹਿਰ ਭਰਿਆ ਜਿਵੇਂ ਕੱਲਰੀ ਸੱਪ ਕਿਆਰੀਆਂ ਦਾ॥ ਬਿਨਾਂ ਇਸ਼ਕ ਨਰ ਨਾਰ ਬੇਕਾਰ ਸਾਰੇ ਲੱਗਾਂ ਹਥ ਨਾ ਮਰਦ ਖਿਲਾਰੀਆਂ ਦਾ॥ ਇਸ਼ਕ ਹਕ ਮਿਜ਼ਾਜ ਨਾ ਹੋਵੇ,ਜੈਨੂੰ ਓਹ ਮਰਦ ਹੈ ਮਸਖਰਾ ਡਾਰੀਆਂ ਦਾ॥ ਕਿਸ਼ਨ ਸਿੰਘ ਫ਼ਕੀਰ ਦੀ ਰਮਜ਼ ਹੋਈ ਜਿਵੇਂ ਜਾਨੀਏ ਨਾਗ ਪਿਟਾਰੀਆਂ ਦਾ॥੯੮॥

ਜਵਾਬ ਖ਼ਿਸਰੋ

ਖ਼ਿਸਰੋ ਆਖਦਾ ਰੰਨ ਬੁਰਿਆਰ ਤਾਈਂ ਮਾਰ ਕੋਟੜੇ ਖੱਲ ਉਤਾਰਨੀ ਹੈ॥ ਜੇਹੜੀ ਖਸਮ ਦਾ ਹੁਕਮ ਨ ਮੂਲ ਮੰਨੇ ਓਹ ਨਾਰ ਛਿਨਾਰ ਗਵਰਨੀ ਹੈ॥ ਭੈੜੀ ਇਸਤ੍ਰੀ ਰਖਨੀ ਭਲੀ ਨਾਹੀ ਇਕੇ ਤਫ਼ ਚੇਨੀ ਇਕ ਮਾਰਨੀ ਹੈ॥ ਦੇਖ ਕੰਤ ਨੂੰ ਮਕਰ ਤੇ ਮੰਤ ' ਦੱਸੋ ਓੜਕ ਓਸਨੇ ਗੱਲ ਬਿਗਾਰਨੀ ਹੈ॥ ਛੁਰੀ ਪਕੜ ਕੇ ਮਰਨ ਤੇ ਲਕਬੱਧਾ ਨਹੀਂ ਅਸਲ ਏਹ ਰੰਨ ਬਦਕਾਰਨੀ ਹੈ॥ ਮਾਰੇ ਆਪ ਤੇ ਖ਼ਸਮ ਨੂੰ ਨਾਲ ਮਾਰੇ ਚੰਚਲ ਹਾਰਨੀ ਚੰਦਰ