ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/31

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(11)

ਦੇ ਸੀਸ ਉਤੋਂ ਦਿੱਤੇ ਬੁੱਢੀਆਂ ਤੇ ਦੁਖਿਆਰੀਆਂ ਨੂੰ॥ ਕਿਸ਼ਨ
ਸਿੰਘ ਔਲਾਦ ਇਉਂ ਸਿਕਦਿਆਂ ਨੂੰ ਸੋਨਾ ਖ਼ਾਕ ਥੀ ਜਿਵੇਂ
ਨਿਆਰੀਆਂ ਨੂੰ॥੮॥

ਸਿਫ਼ਤ ਸ਼ੀਰੀਂ ਦੀ

ਬਾਰਾਂ ਵਰ੍ਹਿਆਂਦੀ ਹੋਈ ਜਵਾਨ ਸ਼ੀਰੀਂ ਸ਼ੀਰੀਂ ਬੋਲਦੀ ਸੁਖ਼ਨ
ਜ਼ਬਾਨ ਵਿਚੋਂ॥ ਇੱਕ ਨਾਮ ਸ਼ੀਰੀਂ ਦੂਜਾ ਸੁਖ਼ਨ ਸ਼ੀਰੀਂ ਤੀਜਾ
ਸਿੱਕਦੀ ਲਈ ਜਹਾਨ ਵਿਚੋਂ॥ ਮੁੱਖੋਂ ਹਸਦਿਆਂ ਚੰਬੇ ਦੇ ਫੁੱਲ
ਕਿਰਦੇ ਝੜੇ ਮੋਤੀਆ ਬਾਰ,ਬੁਸਤਾਨ ਵਿਚੋਂ॥ ਇਕੇ ਅਪੱਛਰਾ
ਇੰਦਰ ਅਖਾਂਰੜੇ ਦੀ ਇਕੇ ਮੇਮ ਸਾਹਿਬ ਇੰਗਲਿਸਤਾਨ
ਵਿਚੋਂ॥ ਹੁਸਨ ਸ਼ੀਰੀਂ ਦਾ ਅੰਤ ਹਿਸਾਬ ਨਹੀਂ ਸੀ ਇਕੇ ਪਰੀ
ਆਈ ਪਰਸਤਾਂਨ ਵਿਚੋਂ॥ ਸੰਗਲਦੀਪ ਦੇ ਦੇਸ ਦੀ ਪਦਮਨੀ
ਸੀ ਇਕੇ ਹੂਰ ਬਹਿਸ਼ਤ ਜਨਾਨ ਵਿਚੋਂ॥ ਸਿੱਖਨ ਕੋਇਲਾਂ
ਬਬੁਲਬੁਲਾਂ ਤੂਤੀਆਂ ਭੀ ਮੋਰ ਕੁਮਰੀਆਂ,ਲਫ਼ਜ਼ ਨਿਸਾਨ ਵਿਚੋਂ॥
ਕੱਦ ਸਰੂ ਦੇ ਇਕੇ ਖਜੂਰ ਕੋਈ ਗੇਲੀ ਚੀਲ ਦੀ ਸੀ ਕੋਹਸਤਾਂਨ
ਵਿਚੋਂ॥ ਕਾਲੇ ਵਾਲ ਪਾਲੇ ਬੱਚੇ ਨਾਗਨੀ ਦੇ ਡੰਗ ਲਗਦਿਆਂ
ਜਾਏ ਜਹਾਨ ਵਿਚੋਂ॥ ਜੁਲਫਾਂ ਟੇਡੀਆਂ ਜਾਲ ਸ਼ਿਕਾਰੀਆਂ ਦੇ
ਪੰਛੀ ਚੁਗਦੇ ਚੋਗ ਚੁਗਾਨ ਵਿਚੋਂ॥ ਮੱਥਾ ਚੰਦ ਸੀ ਚੌਧਵੀਂ ਰਾਤ
ਵਾਲਾ ਚੋਰੀ ਲਿਆ ਚੁਰਾਇ ਅਸਮਾਨ ਵਿਚੋਂ॥ ਭਵਾਂ ਤ੍ਰਿਖੀਆਂ
ਖ਼ੱਮ ਤਲਵਾਰ ਦਾ ਸੀ ਲਈ ਨਕਲ ਉਤਾਰ ਕਮਾਂਨ ਵਿਚੋਂ॥
ਨੱਕ ਅਲਫ਼ ਸਿੱਧਾਂ ਜਿਵੇਂ ਤੀਰ ਹੋਵੇ ਖੰਜਰ ਖਿੱਚ ਕੇ ਖੜੀ ਮੈਦਾਨ
ਵਿਚੋਂ॥ ਦੇਖ ਅੱਖੀਆਂ ਰੱਖੀਆਂ ਰਹਿਨ ਨਾਹੀਂ ਨਿਕਲ ਜਾਇ