(16)
ਧੀਮਾ ਪਿਆਂ ਦੀ ਬਿਨਾਂ ਦੇਖਿਆਂ ਜਾਂਵਦੇ ਜੱਲ ਸਾਈਂ॥੧੦॥
ਵਿਆਹ ਕਰਨਾ ਗੁਡੀ ਗੁਡੇ ਦਾ ਸ਼ੀਰੀਂ ਨੇ
ਇੱਕ ਰੋਜ਼ ਜਾਂ ਸ਼ੀਰੀਂ ਦੇ ਮਹਿਲ ਅੰਦਰ ਹੋਈਆਂ ਸੱਭ ਇੱਕਠੀਆਂ ਆਨ ਸੱਈਆਂ॥ ਦੇਖ ਦੇਖਕੇ ਹੋਨ ਨਿਹਾਲ ਪੱਈਆਂ ਸੱਭ ਜਾਨ ਜਹਾਨ ਘੁਮਾਨ ਸੱਈਆਂ॥ ਗੁਡੀ ਗੁਡੇ ਦਾ ਅੱਜ ਵਿਆਹ ਕਰੀਏ ਏਹ ਰਲ ਕੇ ਮਤਾ ਪਕਾਨ ਸੱਈਆਂ॥ ਹੋਯਾ ਹੁਕਮਤਾਂ ਸੱਭ ਤਿਆਰ ਹੋਈਆਂ ਇੱਕ ਦੂਈ ਨੂੰ ਸੱਦ ਲਿਆਨ ਸੱਈਆਂ॥ ਬੇਟੀ ਇੱਕ ਵਜ਼ੀਰ ਦੀ ਨਾਮ ਸਿਫ਼ਤੋ ਗੁਡੀ ਓਸਦੀ ਚਾ ਬਨਾਨ ਸੱਈਆਂ॥ ਗੁਡਾ ਸ਼ੀਰੀਂ ਦਾ ਚਾ ਬਨਾਇਓ ਨੇ ਅਤੇ ਤੁਰਤ ਹੀ ਕਾਜ ਰਚਾਨ ਸੱਈਆਂ॥ ਨੌਕਰ ਭੇਜ ਕੇ ਸ਼ਹਿਰ ਥੀਂ ਨਾਲ ਜਲਦੀ ਲਾਗੀ ਵਿਆਹ ਦੇ ਚਾ ਸਦਾਨ ਸੱਈਆਂ॥ ਹੋਰ ਘਲਿਆ ਆਖ ਹਲਵਾਈਆਂ ਨੂੰ ਮਿਠਿਆਈਆਂ ਖ਼ੂਬ ਪਕਾਨ ਸੱਈਆਂ॥ ਆਤਸ਼ਬਾਜ਼ਾਂ ਨੂੰ ਸੱਦ ਕੇ ਹੁਕਮ ਕੀਤਾ ਆਤਸ਼ਬਾਜ਼ੀਆਂ ਆਨ ਚਲਾਨ ਸੱਈਆਂ॥ ਸਦ ਔਰਤਾਂ ਮੇਲ ਮਿਲਾਪ ਕੀਤਾ ਅਤੇ ਨਿਉਂਦਰਾ ਖ਼ੂਬ ਪਵਾਨ ਸੱਈਆਂ॥ ਪਾਲੋ ਪਾਲ ਬੈਠਾਲ ਕੇ ਲੜਕੀਆਂ ਨੂੰ ਲੋਟਾ ਪਕੜ ਕੇ ਹੱਥ ਧੁਵਾਨ ਸੱਈਆਂ॥ ਦੇ ਕੇ ਥਾਲੀਆਂ ਬਾਲੀਆਂ ਬੁਢੀਆਂ ਨੂੰ ਖਾਣੇ ਖੂਬ ਅਜੂਬ ਖਵਾਨ ਸੱਈਆਂ॥ ਚਾਵਲ ਸਬਜ਼ ਸੁਫ਼ੈਦ ਪੁਲਾ ਜ਼ਰਦੇ ਅਤੇ ਹੋਰ ਸਬ ਦੇਗ ਦਵਾਨ ਸੱਈਆਂ॥ ਬਾਸਮਤੀ ਕਸ਼ਮੀਰ ਦੇ ਧਰਨ ਚਾਵਲ ਉਤੇ ਖੰਡ ਤੇ ਘਿਉ ਘਤਾਨ ਸੱਈਆਂ॥ ਬਰਫ਼ੀ ਬੂੰਦੀ ਜਲੇਬੀਆਂ ਸ਼ਕਰਪਾਰੇ ਪੇੜੇ ਦੁਧ ਦੇ ਨਾਲ ਧਰਾਨ ਸੱਈਆਂ॥