ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(17)

ਕਿਤੇ ਸੇਵੀਆਂ ਫੇਣੀਆਂ ਖੀਰ ਭਰੀਆਂ ਲੱਡੂ ਵੜੇ ਅਚਾਰ ਟਿਕਾਨ ਸੱਈਆਂ॥ ਹੋਰ ਮੱਠੀਆਂ ਲੁੱਚੀਆਂ ਪੂੜੀਆਂ ਭੀ ਕਈ ਕਿਸਮ ਦੇ ਦੇਨ ਪਕਵਾਨ ਸੱਈਆਂ॥ ਭੱਲੇ ਅਤੇ ਪਕੋੜੀਆਂ ਸਾਗ ਭਾਜੀ ਅਤੇ ਪਾਪੜਾਂ ਖ਼ੂਬ ਭੁਨਾਨ ਸੱਈਆਂ॥ ਗੋਸਤ ਖ਼ੂਬ ਮਸਾਲਿਆਂ ਦਾਰ ਭੁੰਨੇ ਅਤੇ ਨਾਲ ਕਬਾਬ ਕਰਾਨ ਸੱਈਆਂ॥ ਹਲਵਾ ਨਰਮ ਤੇ ਗਰਮ ਬਾਦਾਮ ਗਿਰੀਆਂ ਸੀਰੀਂ ਦਾਰ ਮੇਵੇ ਮੁਖ ਪਾਨ ਸੱਈਆਂ॥ ਵਰਕ ਚਾਂਦੀ ਦੇ ਲਾਇ ਮਿਠਾਈਆਂ ਨੂੰ ਹਰ ਇੱਕ ਤਾਂਈਂ ਵਰਤਾਨ ਸੱਈਆਂ॥ ਰੱਖ ਅੰਦਰੱਸੇ ਗੁਲ ਬਹਿਸ਼ਤ ਸ਼ੀਰੀਂ ਰੰਗਾ ਰੰਗ ਦੀ ਵਸਤ ਲਿਆਨ ਸੱਈਆਂ॥ ਖਾ ਪੀਕੇ ਜਦੋਂ ਆਜ਼ਾਦ ਹੋਈਆਂ ਫੇਰ ਬੈਠ ਮਹੱਲ ਤੇ ਗਾਨ ਸੱਈਆਂ॥ ਗੀਤ ਗਾਂਦੀਆਂ ਨਾਲ ਪਿਆਰ ਸੋਹਿਨੇ ਗੋਯਾ ਪੰਛੀਆਂ ਮਾਰ ਗਿਰਾਨ ਸੱਈਆਂ॥ ਇੱਕ ਗਾਲੀਆਂ ਸਿਠਨੀਆਂ ਦੇਨ ਪਈਆਂ ਇੱਕ ਸਬਦ ਸਲੋਕ ਸੁਨਾਨ ਸੱਈਆਂ॥ ਇੱਕ ਦੋਹਰੇ ਸੋਰਠੇ ਛੰਦ ਬੋਲਨ ਬਾਰਾਂਮਾਂਹ ਸਿਹਰਫ਼ੀਆਂ ਤਾਨ ਸੋਈਆਂ॥ ਇੱਕ ਘੋੜੀਆਂ ਗਾਉਨ ਨਿਹਾਲ ਹੋਈਆਂ ਇੱਕ ਹੀਰ ਰਾਂਝਾ ਪੇਈਆਂ ਗਾਨ ਸੱਈਆਂ॥ ਇੱਕ ਹਸਦੀਆਂ ਹਸਦੀਆਂ ਹੋਨ ਫਾਵਾਲੇ ਕੱਪੜਾ ਮੂੰਹ ਮੁਸਕਾਨ ਸੱਈਆਂ। ਇਕ ਹੱਸਕੇ ਹੋਇ ਨਲੇਟਜਾਵਨ ਲੇਵ ਲੇਟ ਕੇ ਬਹੁਤ ਲਦਾਨ ਸੱਈਆਂ। ਇੱਕ ਨਸਦੀਆਂ ਫਿਰਨ ਮਹੱਲ ਅੰਦਰ ਵਿੱਚ ਬਾਰੀਆਂ ਝਾੜੀਆਂ ਪਾਨ ਸੱਈਆਂ॥ ਇੱਕ ਲਾਹਿਕੇ ਕੱਪੜਾ ਕਰਨ ਸਿੱਧਾ ਛਾਤੀ ਅਪਨੀ ਸਾਫ਼ ਦਿਖਾਨ ਸੱਈਆਂ॥ ਇਕ ਕਹਿੰਦੀਆਂ ਰਾਵਲਾ ਜੋਗੀ ਆਵੇ