ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(26)

ਵਿੱਚੋਂ॥ ਸੂਰਤ ਯੂਸਫ਼ ਤੇ ਹੁਸਨ ਹੁਸੈਨ ਵਾਲਾ ਮਲਕ ਸਿਫ਼ਤ ਸੋਹਨਾ ਸਰਦਾਰ ਵਿੱਚੋਂ॥ ਨਿੱਕ ਪੱਤਲਾ ਮਿਸਰ ਦੀ ਤੇਗ ਦਾ ਸੀ ਲਿਖਯਾ ਅਲਫ਼ ਕਿਤਾਬ ਕਬਾਰ ਵਿੱਚੋਂ॥ ਗੱਲ੍ਹਾਂ ਫੁਲ ਗੁਲਾਬ ਦਾ ਟੈਹਕਿਆ ਸੀ ਕੋਈ ਸੇਉ ਕਸ਼ਮੀਰ ਕੰਧਾਰ ਵਿਚੋਂ॥ ਹੋਠ ਸੁਰਖ਼ ਸਿੰਗਰਫ਼ ਜਿਉਂ ਪਾਨ ਰੰਗੇ ਮੋਤੀ ਦੰਦ ਆਹੇ ਕਿਸੇ ਹਾਰ ਵਿੱਚੋਂ॥ ਠੋਡੀ ਠੀਕ ਬਾਦਾਮ ਤੇ ਮੋਰ ਗਰਦਨ ਭਰੀ ਤੁੰਗ ਸਰਾਬ ਖ਼ੁਮਾਰ ਵਿੱਚੋਂ॥ ਰੰਗ ਸੋਹਨਾ ਗੰਦਮੀ ਗੋਰੜਾ ਸੀ ਗੁਝਾ ਰਹੇ ਨਾ ਲੱਖ ਹਜ਼ਾਰ ਵਿੱਚੋਂ॥ ਸਾਫਾ ਸੀਸ ਜਾਮਾ ਗਲ ਬਾਫਤੇ ਦਾ ਲੱਕ ਕੱਪੜਾ ਖੂਬ ਸਲਵਾਰ ਵਿੱਚੋਂ॥ ਜ਼ੇਵਰ ਗਹਿਨਿਆਂ ਨਾਲ ਜਮਾਲ ਭਰਿਆ ਜੋੜਾ ਮਖ਼ਮਲੀ ਹੱਟ ਚਮਿਆਰ ਵਿੱਚੋਂ॥ ਮਿੱਠਾ ਬੋਲਦਾ ਘੋਲਦਾ ਸ਼ਹਿਦ ਸਰਬਤ ਫਲ ਕਿਰਨ ਓਹਦੀ ਗੁਫ਼ਤਾਰ ਵਿੱਚੋਂ॥ ਦੇਖਨ ਹੱਟੀਆਂ ਵਾਲੜੇ ਛੋੜ ਹੱਟਾਂ ਜਦੋਂ ਜਾਏ ਫ਼ਰਿਹਾਦ ਬਾਜ਼ਾਰ ਵਿੱਚੋਂ॥ ਚੱਲੇ ਚਾਲ ਕੋਈ ਮਸਤਾਨਿਆਂ ਦੀ ਰੰਗ ਰੰਗ ਨਯਾਰਾ ਨਰ ਨਾਰ ਵਿੱਚੋਂ॥ ਦਿਲੋਂ ਸਾਫ ਨਾ ਗੰਢ ਮਰੋੜ ਕੋਈ ਜ਼ੇਵਰ ਸਾਜਿਆ ਹੱਥ ਸੁਨਿਆਰ ਵਿੱਚੋਂ॥ ਦੇਖ ਮਜਨੂੰ ਜੇਹੇ ਹੋ ਜਾਨ ਬੌਰੇ ਓਹਦੀ ਭੋਲੜੀ ਬਾਤ ਪਿਆਰ ਵਿੱਚੋਂ॥ ਕਈ ਹੁਸਨ ਗੁਮਾਨ ਤੇ ਸਾਂਨ ਵਾਲੇ ਹੋਨ ਸੱਦਕੇ ਓਸਦੀ ਸਾਰ ਵਿੱਚੋਂ॥ ਰੱਜ ਜਾਂਵਦੇ ਦੇਖਕੇ ਤੁਰਤ ਭੁਖੇ ਓਦੇ ਸੋਹਨੇ ਸਾਫ਼ ਦੀਦਾਰ ਵਿੱਚੋਂ॥ ਨਾਜ਼ਕ ਕਮਰ ਤੇ ਕਮਰ ਦੀ ਸਕਲ ਵਾਲਾ ਨਿਕਲ ਜਾਂਵਦੀ ਅਕਲ ਨਜ਼ਾਰ ਵਿੱਚੋਂ॥ ਚੰਦ੍ਰਬਦਨ ਦੇ ਬਦਨ ਦੀ ਲਿਖੀ ਸੂਰਤ ਮੂਰਤਯਾਰ ਮਾਯਾਰ ਦੀ ਕਾਰ ਵਿੱਚੋਂ॥ ਦੇਖ