ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(27)

ਦਿਲ ਭੀ ਪੇਚ ਦਰ ਪੇਚ ਪਾਏ ਪੇਚਦਾਰ ਦਸਤਾਰ ਖਮਦਾਰ ਵਿੱਚੋਂ॥ ਕੰਠੇ ਕੜੇ ਤੇ ਬੁਧਕੀਆਂ ਕੰਨਵਾਲੇ ਵੱਲ ਵੱਲ ਜਾਵਨ ਦਿਲਦਾਰ ਵਿੱਚੋਂ॥ ਕੋਈ ਬਦਰੇ ਮੁਨੀਰ ਨਜੀਰ ਕੈਸੀ ਇਕੇ ਬੇਨਜ਼ੀਰ ਸੰਸਾਰ ਵਿੱਚੋਂ॥ ਜੇਹੜਾ ਦੇਖਦਾ ਦੇਖਦਾ ਰਹਿ ਜਾਂਦਾ ਖਿੜਿਆ ਫੁਲ ਜਿਉਂ ਬਾਗ਼ ਬਹਾਰ ਵਿੱਚੋਂ॥ ਕਿਸੇ ਗਲੀ ਦੇ ਵਿੱਚ ਜੇ ਜਾਇ ਵੜਦਾ ਦੇਖਨ ਔਰਤਾਂ ਨਿਕਲ ਘਰਬਾਰ ਵਿੱਚੋਂ॥ ਮਾਉਂ ਬਾਪ ਨੂੰ ਦੇਖਕੇ ਚੰਦ ਚੜਦਾ ਸੂਰਜ ਨਿਕਲੇ ਜਿਵੇਂ ਅੰਧਾਰ ਵਿੱਚੋਂ॥ ਦੇਖ ਮਾਮੀਆਂ ਫੁਫੀਆਂ ਜਾਨ ਸਦਕੇ ਲੈਣ ਵਾਰਨੇ ਆ ਵਾਰ ਵਾਰ ਵਿੱਚੋਂ॥ ਕਰੇ ਬਾਤ ਰਸੀਲੜੀ ਰਸ ਭਿੰਨੀ ਦਾਨਾ ਨਿਕਲੇ ਜਿਵੇਂ ਅਨਾਰ ਵਿੱਚੋਂ॥ ਸਮਝੇ ਚਮਕ ਮਰੋੜ ਪਿਆਰਿਆਂ ਦੀ ਬਾਤ ਦਰਦ ਦੀ ਕਰੇ ਪਿਆਰ ਵਿੱਚੋਂ॥ ਕਿਸਨ ਸਿੰਘ ਆਛੰਦੜਾ ਲਾਡਲਾ ਸੀ ਹੀਰਾ ਲਾਲ ਜਿਉਂ ਸੋਨੇ ਦੀ ਤਾਰ ਵਿੱਚੋਂ॥੨੦॥

ਹੁਕਮ ਦੇਨਾ ਫ਼ਰਿਹਾਦ ਦੇ ਬਾਪ ਦਾ ਨੌਕਰਾਂ ਨੂੰ

ਇੱਕ ਰੋਜ਼ ਫ਼ਰਿਹਾਦ ਦੇ ਬਾਪ ਕੇਹਾ ਸੱਦ ਨੌਕਰਾਂ ਲਾਗੀਆਂ ਨਾਈਆਂ ਨੂੰ॥ ਕਿਤੇ ਕਰੋ ਖਾਂ ਸਾਕ ਲਡਿੱਕੜੇ ਦਾ ਜਿਵੇਂ ਕਰੇ ਜਹਾਨ ਕੁੜਮਾਈਆਂ ਨੂੰ॥ ਨਾਤਾ ਹੋਵੇ ਤਾਂ ਝੱਬ ਵਿਆਹ ਕਰੀਏ ਅਸਾਂ ਲਾਵਨਾ ਨਹੀਂ ਦੇਰ ਆਈਆਂ ਨੂੰ॥ ਹੱਥ ਬੰਨ੍ਹ ਕੇ ਲਾਗੀਆਂ ਅਰਜ਼ ਕੀਤੀ ਅਸਾਂ ਪੁਛ ਕੇ ਆਵਨਾ ਮਾਈਆਂ ਨੂੰ॥ ਤੁਸਾਂ ਜੇਹਿਆਂ ਨੂੰ ਨੂੰਹਾਂ ਦਾ ਨਹੀਂ ਘਾਟਾ ਆਖ ਦੇਂਵਦੇ ਗਏ ਦੁਵਾਈਆਂ ਨੂੰ॥ ਅਗਲੇ ਰੋਜ਼ ਫਰਿਹਾਦ ਦੀ ਹੋਈ ਨਿਸਬਤ ਲੋਗ ਦੇਂਵਦੇ