ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(38)

ਧਿਆਨ ਸਾਰੇ ਜਦੋਂ ਇਸਕ ਦੇ ਖੜੇ ਨਿਸਾਨ ਹੋਏ॥ ਭੁਲੀ ਬੰਦਗੀ ਵਿਰਦ ਨਾ ਕਰੇ ਕੋਈ ਪਿਆਲੇ ਇਸਕ ਦੇ ਨਾਲ ਮਸਤਾਨ ਹੋਏ॥ ਪੂਜਾ ਠਾਕਰਾਂ ਦੀ ਪਾਨੀ ਪਿੱਪਲਾਂ ਨੂੰ ਕੰਮਾਂ ਐਸਿਆਂ ਥੀਂ ਨਾ ਫ਼ਰਮਾਨ ਹੋਏ॥ ਪਿਆਰੇ ਬਾਝ ਨਾ ਪਤ੍ਰੀ ਭਲੀ ਭਾਵੇ ਚੰਦਭਾਨ ਜਾਂ ਸਿਕਰ ਅਸਮਾਨ ਹੋਏ॥ ਮੁਲਾਂ ਕਾਜ਼ੀਆਂ ਪੰਡਿਤਾਂ ਫ਼ਿਕਰ ਪਿਆ ਜਦੋਂ ਇਸਕ ਦੇ ਮੁਆਮਲੇ ਆਨ ਹੋਏ॥ ਗਏ ਖ਼ੇਸ ਕਬੀਲੜੇ ਨੱਸ ਸਾਰੇ ਦੋਸਤ ਯਾਰ ਪਿਆਰੇ ਦੁਸਮਨ ਜਾਨ ਹੋਏ॥ ਚੱਲੇ ਕੌਲ ਕਰਾਰ ਅਸਵਾਰ ਹੋਕੇ ਅਤੇ ਦੀਨਈਮਾਨ ਅਜਾਨ ਹੋਏ॥ ਸੁਕਾ ਮਾਸ ਤੇ ਰੱਤ ਨਾ ਰਹੀ ਰੱਤੀ ਨੈਨ ਰੋਂਦਿਆਂ ਲਹੂ ਲੁਹਾਨ ਹੋਏ॥ ਆਹੀਂ ਚੱਲੀਆਂ ਹੱਲੀਆਂ ਹਿਰਸ ਹੋਰੀ ਜੋਗ ਰੋਗ ਤੇ ਸੋਗ ਸੁਲਤਾਨ ਹੋਏ॥ ਰੋਵਨ ਅੱਖੀਆਂ ਵਾਲ ਜ਼ਵਾਲ ਐਸੇ ਅਬਰੂ ਝੁਕ ਕੇ ਵਾਂਗ ਕਮਾਨ ਹੋਏ॥ ਕੜਕਨ ਹੱਡੀਆਂ ਤਨ ਤੰਦੂਰ ਹੋਯਾ ਏਹ ਇਸਕ ਦੇ ਆਨ ਨਸਾਨ ਹੋਏ॥ ਭੁਲੇ ਕੰਮ ਤੇ ਗ਼ਮ ਨੇ ਮਹਿਲ ਪਾਏ ਦੁਖ ਦਰਦ ਆ ਕੇ ਅਵਾਦਾਨ ਹੋਏ॥ ਲੱਗੀ ਤਾਂਘ ਮਹਬੂਬ ਦੀ ਖ਼ੂਬ ਜਿਨਾਂ ਸੋਈ ਦੇਖ ਮਗ਼ਲੂਬ ਜਹਾਨ ਹੋਏ॥ ਅਲ ਇਸਕ ਨਾਰੁਨ ਤਰਹਕਾਮਾਸਵਾਅੱਲਾ ਬਾਝ ਯਾਰ ਦੇ ਭੁਜ ਮਸਾਨ ਹੋਏ॥ ਬੁਰੀ ਅੱਗ ਵਿਛੋੜੇ ਦੀ ਸਾੜ ਸੁਟੇ ਜਿਵੇਂ ਵਿੱਚ ਤੰਦੂਰ ਦੇ ਨਾਨ ਹੋਏ॥ ਅੱਗ ਇਸਕ ਦੀ ਬਾਝ ਨਾ ਕੋਈ ਪੱਕੇ ਕੱਚੇ ਗਲ ਕੇ ਖ਼ਾਕ ਸਮਾਨ ਹੋਏ॥ ਸੋਨਾ ਅੱਗ ਦੇ ਵਿਚ ਹੈ ਸਾਫ਼ ਹੋਂਦਾ ਮੈਲ ਦੂਰ ਕਰਕੇ ਕਦਰਦਾਨ ਹੋਏ॥ ਕਿਸਨ ਸਿੰਘ ਆਸਕ ਇਵੇਂ ਇਸਕ ਅੰਦਰ ਜਿਵੇਂ ਸੂਰਮੇਂ ਵਿਚ