ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(73)

ਸਾਹ ਸੁਲਤਾਨ ਹੋਏ॥ ਲੱਗੇ ਜਿਨਾਂ ਨੂੰ ਪ੍ਰੇਮ ਦੇ ਤੀਰ ਕਾਰੀ ਓਹ ਝੁਕ ਕੇ ਵਾਂਗ ਕਮਾਨ ਹੋਏ॥ ਸੀਤਾ ਵਾਸਤੇ ਰਾਮ ਆਰਾਮ ਖੋਯਾ ਅਤੇ ਸੀਸ ਦਹਿਸੀਸ ਨੁਕਸਾਨ ਹੋਏ॥ ਮਾਰੇ ਹਸਨ ਹੁਸੈਨ ਯਜ਼ੀਦ ਜ਼ਾਲਮ ਜ਼ੈਨਬ ਨਾਲ ਪ੍ਰੇਮ ਦੇ ਤਾਨ ਹੋਏ॥ ਬ੍ਰਹਮਾਂ ਨਾਲ ਸਾਵਿਤ੍ਰੀ ਪ੍ਰੇਮ ਕੀਤਾ ਵਿਸਨ ਲਖਮੀ ਨਾਲ ਇਕ ਜਾਨ ਹੋਏ॥ ਮਹਾਂਦੇਵ ਗੌਰੀ ਗੌਰੇ ਹੋਇ ਰਹੇ ਕ੍ਰਿਸਨ ਰਾਧ ਕੇ ਨਸਰ ਜਹਾਨ ਹੋਏ॥ ਇੰਦ੍ਰ ਜੇਹਾਂ ਨੇ ਲਿਆ ਸ੍ਰਾਪ ਜਾਕੇ ਜਦੋਂ ਨਾਲ ਅਹਿਲਿਆ ਧ੍ਯਾਨ ਹੋਏ॥ ਮੁਛਾਂ ਮੁੰਨੀਆਂ ਇਦ੍ਰੀ ਕਟ ਦਿਤੀ ਮਾਰੇ ਪ੍ਰੇਮ ਦੇ ਹੀ ਪਸੇਮਾਨ ਹੋਏ॥ ਰਾਜੇ ਭੋਜ ਹੋਰੀ ਦੇਖੋ ਬਣੇ ਘੋੜੇ ਖਾਨ ਅੱਡੀਆਂ ਤੇ ਤਲੇਆਨ ਹੋਏ॥ ਲੇਲੀ ਮਜਨੂੰ ਨੂੰ ਜਾਨੇ ਜਗ ਸਾਰਾ ਪ੍ਰੇਮ ਵਾਸਤੇ ਜਗ ਨਸਾਂਨ ਹੋਏ॥ ਆਰੀ ਰਖਕੇ ਚੀਰਿਆ ਜ਼ਿਕਰੀਏ ਨੂੰ ਖ਼ੂਕ ਚਾਰਨੇ ਨੂੰ ਸੁਨਿਆਨ ਹੋਏ॥ ਸੁਲੀ ਸਹੀ ਮਨਸੂਰ ਨੇ ਪ੍ਰੇਮ ਪਿਛੇ ਸੱਮਸ ਖੱਲ ਲਹਾਇ ਅਯਾਨ ਹੋਏ॥ ਚਿਖਾ ਵਿਚ ਖ਼ਲੀਲ ਅਸੀਲ ਪਾਏ ਅਸਮਾਈਲ ਜੇਹੇ ਕੁਰਬਾਨ ਹੋਏ॥ ਸੋਹਣੀ ਸੱਸੜੀ ਤੇ ਮਹੀਂਵਾਲ ਪੁੰਨੂੰ ਚੰਦਰ ਬਦਨ ਮਾਯਾਰ ਮਸਤਾਨ ਹੋਏ॥ ਪੀਤਾ ਜਿਨ੍ਹਾਂ ਪਯਾ ਲੜਾ ਪ੍ਰੇਮ ਵਾਲਾ ਸੋਈ ਮਸਤ ਅਲ ਮਸਤ ਦੀਵਾਨ ਹੋਏ॥ ਜੇਹੜੇ ਪ੍ਰੇਮ ਦੀ ਪੱਤ੍ਰੀ ਵਾਚ ਬੈਠੇ ਘਰਬਾਰ ਓਹ ਏਕ ਸਮਾਨ ਹੋਏ॥ ਭੁਲ ਗਏ ਗਿਆਨ ਧਿਆਨ ਸਾਰੇ ਜਦੋਂ ਪ੍ਰੇਮ ਦੇ ਆਨ ਫ਼ਰਮਾਨ ਹੋਏ॥ ਪ੍ਰੇਮ ਪੀਰ ਹੈ ਨਢਿਆਂ ਵੱਡਿਆਂ ਦਾ ਪਿਛੇ ਪ੍ਰੇਮ ਦੇ ਪੀਰ ਜਵਾਨ ਹੋਏ॥ ਯੂਸਫ਼ ਅਤੇ ਜ਼ੁਲੈਖਾਂ ਨੂੰ ਤੰਗ ਕੀਤਾ ਜੇਹੜੇ ਹੁਸਨ ਦੇ