(72)
ਮੋਈ ਕੀਤਾ ਪੂਰ ਨੇ ਵੱਲ ਖਿਆਲ ਭਾਈ॥ ਰਾਂਝਾ ਹੀਰ ਦੇ ਮਗਰ ਫ਼ਕੀਰ ਹੋਇਆ ਕੰਨ ਚੀਰ ਕੇ ਮੁੰਦਰਾਂ ਡਾਲ ਭਾਈ॥ ਦਹ ਸਿਰ ਮਾਰਿਆ ਰਾਮ ਨੇ ਸੀਤਾ ਪਿੱਛੇ ਹਨੂਮਾਨ ਦਿੱਤੀ ਲੰਕਾ ਜਾਲ ਭਾਈ॥ ਮਿਰਜ਼ਾ ਕੱਖਾਂ ਦੇ ਵਿਚ ਜਾ ਸਾੜਿਓ ਨੇ ਜਦੋਂ ਚੱਲਿਆ ਸਾਹਿਬਾਂ ਨਾਲ ਭਾਈ॥ ਮਾਰੇ ਹਸਨ ਹੁਸੈਨ ਇਮਾਮ ਜ਼ਾਦੇ ਸੁਨਿਆ ਹੋਗ ਯਜ਼ੀਦ ਦਾ ਹਾਲ ਭਾਈ॥ ਕਰ ਕਾਰ ਬਹਾਰ ਘਰ ਬਾਰ ਅੰਦਰ ਖ਼ਿਆਲ ਸੀਰੀਂ ਦਾ ਮਨ ਤੋਂ ਟਾਲ ਭਾਈ॥ ਰੂਪ ਦੇਖ ਬੇਗਾਨੀਆਂ ਬੇਟੀਆਂ ਦਾ ਦਿਲ ਵਾਂਗ ਪਤੰਗ ਨਾ ਜਾਲ ਭਾਈ॥ ਏਸ ਕੰਮ ਥੀਂ ਨਫ਼ਾ ਨਾਂ ਕੁਝ ਹੋਸੀ ਏਹ ਇਸਕ ਹੈ ਬੜਾ ਜੰਜਾਲ ਭਾਈ॥ ਕਿਸਨ ਸਿੰਘ ਕੀ ਜ਼ੋਰ ਹੈ ਨਾਲ ਸਾਹਾਂ ਕਦਰ ਆਪਨਾ ਆਪ ਸੰਭਾਲ ਭਾਈ॥੪੮॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਹੋਸ ਕਰ ਤੂੰ ਪਿੱਛੇ ਪ੍ਰੇਮ ਦੇ ਸਭ ਹੈਰਾਨ ਹੋਏ॥ ਜਦੋਂ ਪ੍ਰੇਮ ਨੇ ਆਨ ਮਕਾਨ ਕੀਤਾ ਤਦੋਂ ਧਰਮ ਈਮਾਨ ਵੈਰਾਨ ਹੋਏ॥ ਅਕਲ ਫ਼ਿਕਰ ਤੇ ਸੁਧ ਨਾਰ ਹੀ ਕੋਈ ਕੁਠੇ ਪ੍ਰੇਮ ਦੇ ਹੀ ਪਸੇਮਾਨ ਹੋਏ॥ ਸਰਾਂ ਵਾਲਿਆਂ ਨਾਲ ਨਾਂ ਮੇਲ ਰਿਹਾ ਜੇਹੜੇ ਇਸਕ ਦੇ ਵਿੱਚ ਗ਼ਲਤਾਨ ਹੋਏ॥ ਕੁਲ ਲੋਕ ਤੇ ਬੇਦ ਦੀ ਲਾਜ ਟੁਟੀ ਪਰੇ ਹੱਦ ਬੇਹਦ ਅਸਤਾਨ ਹੋਏ॥ ਜਦੋਂ ਪ੍ਰੇਮ ਤਮਾਚਿਆਂ ਜ਼ੋਰ ਪਾਇਆ ਹਿੰਦੂ ਤੁਰਕ ਦੋਵੇਂ ਪਸੇਮਾਨ ਹੋਏ॥ ਵਸੇ ਪ੍ਰੇਮ ਪਿਆਰੇ ਦਾ ਮਨ ਅੰਦਰ ਨਾਲ ਪ੍ਰੇਮ ਦੇ ਸਭ ਨਸਾਨ ਹੋਏ॥ ਪਿੱਛੇ ਪ੍ਰੇਮ ਦੇ ਪੀਰ ਫਕੀਰ ਸਾਰੇ ਵਲੀ ਅੰਬੀਆ