ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(75)

ਢੈਹਨਾ ਨਾਮ ਕੂਲਾਂ ਤੇ ਅੰਨ੍ਹਿਆਂ ਕਾਨਿਆਂ ਨੇ॥ ਅਫ਼ਤਾਬ ਦੇ ਨਾਲ ਜਵਾਬ ਕਰਨੇ ਕੋਹੜੇ ਜ਼ੋਰ ਦੇ ਨਾਲ ਟਿਟਾਨਿਆਂ ਨੇ॥ ਇਕ ਜਨਾਂ ਜਹਾਨ ਤੋ ਹੋਯੋਂ ਆਕੀ ਤੈਨੂੰ ਮਾਰਨਾ ਜ਼ੋਰ ਧਿਗਾਨਿਆਂ ਨੇ॥ ਹੁਨ ਹਈ ਵੇਲਾ ਪਿਛੋਂ ਤੋਂ ਵਸੇਂ ਤੂੰ ਨਹੀਂ ਆਵਨਾਂ ਵਕਤ ਵਿਹਾਨਿਆਂ ਨੇ॥ ਯੋੜਾ ਦੁਖ ਸਤਾਬਹੀ ਦੂਰ ਹੋਵੇ ਔਖਾ ਜਾਵਣਾਂ ਦੁਖਾਂ ਪੁਰਾਨਿਆਂ ਨੇ॥ ਕਿਸਨ ਸਿੰਘ ਥੋੜੀ ਕਹੀ ਮਿਟ ਜਾਵੇ ਫੇਰ ਮਿੱਟਨਾ ਨਹੀਂ ਕਹਾਨਿਆਂ ਨੇ॥੫॥

ਜਵਾਬ ਫਰਿਹਾਦ

ਫੇਰ ਕਿਹਾ ਫਰਿਹਾਦ ਨੇ ਸਮਝ ਬਾਬਾ ਇਸਕ ਦੂਰ ਨਾ ਹੋਂਵਦਾ ਨਾਲ ਗੱਲਾਂ॥ ਇਸ਼ਕ ਹਟੇਨ ਨਾਲ ਕਹਾਨੀਆਂ ਦੇ ਪੀੜ ਪੇਟ ਦੀ ਹਟੇ ਨਾ ਨਾਲ ਅੱਲਾਂ॥ ਇਸਕ ਮੁਸਕ ਨਾ ਛਪਦੇ ਲੱਖ ਕਰੀਏ ਜਿਵੇਂ ਅਗਨਾ ਛੱਪਦੀ ਵਿਚ ਝੱਲਾਂ॥ ਇਸਕ ਲੁਕੇ ਨਾ ਪੀਰ ਪੈਗੰਬਰਾਂ ਤੋਂ ਚੜੇ ਸੂਲੀਆਂ ਤੇ ਲੈਹ ਗਈਆਂ ਖੱਲਾਂ॥ ਯੂਸਫ਼ ਜਿਹਾਂ ਤੋਂ ਇਸਕ ਨਾ ਲੁਕਿਆ ਸੀ ਦੇਖੋ ਜਾਇਕੇ ਪਏ ਵਿਚ ਖੂਹ ਡਲਾਂ॥ ਸੁਨਿਆਨ ਜੇਹੇ ਕੀਤੇ ਇਸਕ ਕਮਲੇ ਫਿਰੇ ਸੂਰੀਆਂ ਚਾਰਦੇ ਵਿਚ ਝੱਲਾਂ॥ ਇਸਕ ਬਲ ਅਮਬਾ ਊਰ ਨੂੰ ਚੂਰ ਕੀਤਾ ਲਿਆਏ ਜੰਗਲਾਂ ਥੀਂ ਸ਼ਹਿਰ ਨਾਲ ਛੱਲਾਂ॥ ਡੁਬ ਜਾਂਵਦੀਏ ਹੋਸ ਤਾਰੂਆਂ ਦੀ ਸਾਗਰ ਆਂਵਦਾਏ ਜਦੋਂ ਮਾਰ ਛੱਲਾਂ॥ ਇਸਕ ਛੋੜ ਦਾ ਨਹੀਂ ਹਨ ਮੂਲ ਮੈਨੂੰ ਏਸ ਇਸਕ ਕੋਲੋਂ ਕਿਥੇ ਨੱਸ ਚੱਲਾਂ॥ ਹੋਰ ਕਹੋ ਜੋ ਸਬ ਕਬੂਲ ਮੈਨੂੰ ਇਕ ਸੀਰੀ ਦੇ ਸੌਕ ਤੋਂ ਨਹੀਂ ਟੱਲਾਂ॥ ਤੁਸੀ ਮਾਉਂਦੀ ਗਲ ਨਾ