(76)
ਇਕ ਮੱਨੀ ਕੱਲੀ ਜਾਇ ਮੋਈ ਓੜਕ ਵਿਚ ਥੱਲਾਂ॥ ਜਾਨ ਤਲੀ ਤੇ ਰੱਖ ਮੈਂ ਹੋਯਾ ਆਸਕ ਹੁਨ ਇਸਕ ਦੇ ਰਣੋਂ ਨਾ ਮੂਲ ਹੱਲਾਂ॥ ਲੱਗੀ ਬ੍ਰਿਹੋਂ ਦੀ ਅੱਗ ਸਰੀਸ ਸਾਰੇ ਸੋਨੇ ਵਾਂਗ ਕੁਠਾਲੀ ਦੇ ਵਿਚ ਗੱਲਾ॥ ਤੈਸਾ ਇਸਕ ਦਾ ਲੱਕੜੀ ਵਾਂਗ ਸੱਲੇ ਦਿਨੇ ਰਾਤ ਮੈਂ ਮਾਰੀ ਦਾ ਨਾਲ ਸੱਲਾਂ॥ ਕਿਸਨ ਸਿੰਘ ਆਰਾਮ ਨਾਲ ਆਸਕਾਂ ਨੂੰ ਲਹਿੰਦੇ ਬਾਝ ਮਾਸੂਕ ਦੇ ਵਿਚ ਵੱਲਾਂ॥ ੫੧॥
ਜਵਾਬ ਬੁੱਢਾ
ਬੁੱਢੇ ਆਖਿਆ ਬੌਰਿਆਂ ਕਮਲਿਆਂ ਨੂੰ ਕਿਸ ਤੋਰ ਦੇ ਨਾਲ ਸਿਝਾਈਏ ਜੀ॥ ਜਾਨ ਬੁਝ ਅਜਾਨ ਜੋ ਹੋਰ ਹੇ ਓਹ ਨੂੰ ਕਾਸ ਨੂੰ ਪਏ ਸਮਝਾਈਏ ਜੀ॥ ਕੀਤੇ ਆਪਣੇ ਦਾ ਫਲ ਪਾਵਸੋਂ ਅਸੀ ਜ਼ੋਰ ਕਿਉਂ ਏਤਨਾ ਲਾਈਏ ਜੀ॥ ਤੇਰੇ ਵਾਸਤੇ ਹੀ ਅਸੀ ਆਖਨੇ ਹਾਂ ਨਹੀਂ ਆਪਣਾ ਕੁਝ ਗਵਾਈਏ ਜੀ॥ ਕਿਸਨ ਸਿੰਘ ਸੌਦਾਈਆਂ ਸਿਰੜੀਆਂ ਨੂੰ ਕਿਸ ਤੌਰ ਦੇ ਨਾਲ ਸਮਝਾਈਏ ਜੀ॥੫੨॥
ਜਵਾਬ ਫ਼ਰਿਹਾਦ
ਫੇਰ ਕਹਿਆ ਫ਼ਰਿਹਾਦ ਨੇ ਜਾਓ ਬਾਬਾ ਤਨੋਂ ਛੁੱਟਿਆਂ ਨੇ ਮੁੜ ਬੱਝ ਨਾ ਕੀ॥ ਖ਼ੱਜਰ ਖਿੱਚ ਮਯਾਨ ਥੀਂ ਹਥ ਲੈਕੇ ਹੇਸੂ ਰਮੇ ਨੇ ਰਣੋਂ ਭੱਜਨਾ ਕੀ॥ ਪੈਰੀਂ ਘੁੰਘਰੂ ਬੰਨ ਕੇ ਨਾਚ ਕਰਨ ਘੁੰਡ ਕੱਢ ਕੇ ਮੂੰਹ ਨੂੰ ਕੱਜਨਾ ਕੀ॥ ਨਾਲ ਯਾਰ ਦੇ ਬਹੁਤ ਪਿਆਰ ਕਰਕੇ ਭੇਦ ਕਹਿੰਦਿਆਂ ਓਸ ਨੂੰ ਲੱਜਨਾ ਕੀ॥ ਨੇ ਹੁੰਲਾਇਕੇ ਨਾਲ ਪਿਆਰਿਆਂ ਦੇ ਦੁਖ ਲੱਗਿਆਂ ਦੋਸਤਾਂ ਭੱਜਨਾ ਕੀ॥ ਦਿਲ ਦੀ ਜੀਏ ਦੌਲਤਾਂ ਵਾਲਿਆਂ ਨੂੰ ਘਰੋਂ ਭੁਖਿਆਂ ਦਿਓਂ ਕਸੇ ਰਜਨਾਂ