ਪੰਨਾ:ਕਿੱਸਾ ਸੱਸੀ ਪੁੰਨੂੰ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(100)

ਸੁਨਾਯਾ॥
ਆਹੀ ਨਾਰੀ ਸਸ ਦੀ ਸੂਰਤ ਹੂਰਹੁ ਹੁਸਨ ਸਵਾਯਾ ਰੱਬ ਬਨਾਯਾ॥
ਲਏ ਨਾਮ ਲਖ ਸ਼ਾਹ ਪੰਨੂੰ ਦਾ ਹਰਦਮ ਰਿਦੇ ਵਸਾਯਾ ਇਸ਼ਕ ਕਮਾਯਾ॥੨੮੧॥

ਰੇਤ ਬਲਾਂ ਵਿਚ ਤਪਦੀ ਜੈਸੇ ਤਾਯਾ ਭਠ ਭਠਿਆਰੀ ਧੁਪ ਕਹਾਰੀ॥
ਪਾਉਂ ਹੋਇ ਜਲ ਬਲਕੇ ਭੜਥਾ ਕੀਤੀ ਦਰਦਾਂ ਆਰੀ ਹੋਸ਼ ਵਿਸਾਰੀ॥
ਭੂਲਚੂਕ ਜੋ ਆਹੀ ਅਪਨੀ ਸਾਰੀ ਗੋਸ਼ ਗੁਜ਼ਾਰੀ ਅਰਜ਼ ਪੁਕਾਰੀ॥
ਕਹਿ ਲਖਸ਼ਾਹ ਵਿਚ ਇਸ ਮਕਾਨ ਦੇ ਹੋਈ ਗ਼ਰਕ ਵਿਚਾਰੀ ਬਨੀ ਲਾਚਾਰੀ॥੨੮੨॥

ਦਿਤੀ ਛੋੜ ਮੁਹਾਰ ਸ਼ਤਾਬੀ ਉਤਰ ਖਲਾ ਵਿਚ ਥਲ ਦੇ ਦੁਖ ਤਨ ਸਲਦੇ॥
ਦੇਕਰ ਬਹੁਤ ਪਿਆਰ ਸ਼ੁਤਰ ਨੂੰ ਨਾਲ ਲਗਾਯਾ ਤਨ ਦੇ ਆਂਸੂ ਢੱਲਦੇ॥
ਕੈਹਿੰਦਾ ਪਨਾਹ ਖੁਦਾਦੀ ਤੈਕੂੰ ਯਾਰ ਅਸੀ ਹੁਨ ਚਲਦੇ ਮਿਲ ਸੰਗ ਰਲਦੇ॥
ਦੇਖ ਸ਼ਾਹਲਖ ਜਗਤ ਮੁਸਾਫਿਰ ਲੇਖ ਲਿਖੇ ਨਹੀ ਟਲਦੇ ਚੋਟ ਅਜਲਦੇ॥੨੮੩॥

ਲੈ ਕਰ ਕਬਰ ਕਲਾਵੇ ਅੰਦਰ ਕਹਿੰਦਾ ਕਰ ਕਰ ਜ਼ਾਰੀ ਮਿਟੇ ਖ਼ੁਵਾਰੀ॥
ਹੋਏ ਰਾਹ ਆਹ ਮੁਖ ਦੇਖੂੰ ਜੀ ਤੁਮ ਸਾਥ ਹਮਾਰੀ ਸਚਦੀ ਯਾਰੀ॥