ਪੰਨਾ:ਕਿੱਸਾ ਸੱਸੀ ਪੁੰਨੂੰ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਲਖਸ਼ਾਹ ਸੁਨੇ ਖੁਸ਼ ਦਿਲ ਥੀਂ ਨਾਹਿ ਭੁਲਾਵੇ ਚਾਹ ਰਖਾਵੇ॥੧੦੪॥

ਕਿਥੋਂ ਰੰਭਾ ਕਿਥੋਂ ਉਰਬਸੀ ਕਿਥੋਂ ਮੇਘਾਨਾ ਨਾਰੀ ਸਜ ਅਤ ਭਾਰੀ॥
ਕਿਥੋਂ ਸੁਕੈਸੇ ਪਾਤਰ ਚਾਤਰ ਇੰਦਰਾਇਣ ਕੀ ਪਿਆਰੀ ਪਰੀ ਵਸਾਰੀ॥
ਵਗੇ ਬਾਦ ਬਿਸੀਯਾਰ ਓਤ ਦਿਨ ਆਹੀ ਗਰਦ ਗੁਬਾਰੀ ਜਿਉਂ ਨਿਸ ਕਾਰੀ॥
ਸਖੀਆਂ ਸਾਥ ਪਨਾਹ ਸ਼ਾਹਲਖ ਮਾਹ ਸ਼ਕਲ ਉਜਿਆਰੀ ਸੈਰ ਸਿਧਾਰੀ॥੧੦੫॥

ਗ਼ਜ਼ਨੀ ਨਾਮ ਸੁਦਾਗਰ ਜ਼ਾਦਾ ਉਸਦੀ ਬਹੁ ਵਡਿਯਾਈ ਕਰੇ ਲੁਕਾਈ॥
ਵਿਚ ਭੰਭੋਰ ਦੇ ਬਾਗ ਓਸ ਇਕ ਬਾਰਾਂ ਦਰੀ ਬਨਾਈ ਦੌਲਤ ਲਾਈ ॥
ਬਾਦਸ਼ਾਹਾ ਦੀਆਂ ਤਹਾਂ ਮੂਰਤਾਂ ਇਕ ਦੂ ਇਕ ਸਵਾਈ ਅਤ ਛਬ ਛਾਈ॥
ਸੁਨੀ ਸਿਫ਼ਤ ਲਖਸ਼ਾਹ ਸੱਸੀ ਨੇ ਸਾਥ ਸਹੀਆਂ ਉਠ ਧਾਈ ਦੇਖਨ ਆਈ॥੧੦੬॥

ਸਿਫ਼ਤ ਹੁਸਨ ਦੀ ਹੋਇ ਨ ਸਕਦੀ ਬਿਧ ਨੇ ਆਪ ਸਵਾਰੇ ਨਕਸ਼ ਮੁਹਾਰੇ॥
ਸਸ ਮੂਰਤ ਵਿਚ ਸੋਹਨੀ ਸੱਸੀ ਸਖੀਆਂ ਗਿਰਦ ਸਤਾਰੇ ਦੇਨ ਨਜਾਰੇ॥
ਕਵਲਾਂ ਮੀਟੇ ਮੂੰਹ ਦੇਖ ਜਬ ਚਕਵੇ