ਪੰਨਾ:ਕਿੱਸਾ ਸੱਸੀ ਪੁੰਨੂੰ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਅਰ ਬੰਛੀ ਗ੍ਰਾਈ ਗੋਡ ਮਲਾਈ॥
ਮਾਨ ਹੰਸ ਪੁਨਰ ਦੇ ਸਰਸੁਤੀ ਰਸਜੀਲ ਉਮਦਾਈ ਦਿਸੇਂ ਸਫਾਈ॥
ਤਾਲਗਰਾਮ ਸਪਤ ਸੁਰ ਤਾਰਾਂ ਸੁਘੜੇਘਨ ਚਤੁਰਾਈ ਅਨ ਪ੍ਰਗਟਾਈ॥
ਆਠ ਚੇਰੀਆਂ ਸ੍ਰੀਰਾਗ ਸੰਗ ਕਹਿ ਲਖਸ਼ਾਹ ਛਬਵਾਈ ਖ਼ੁਸ਼ੀ ਜਗਾਈ॥੧੮੯॥

ਮੇਘਰਾਗ ਸੁਭ ਭਾਂਤ ਅਲਾਪਿ੍ਯੋ ਮਾਨੋਂ ਪਰਤ ਪੁਹਾਰਾਂ ਅੰਮ੍ਰਿਤ ਧਾਰਾਂ॥
ਆਸਾਵਰੀ ਮਲਾਰੀ ਕੁੰਭੀ ਸੋਰਠ ਸੋਹਿ ਬਦਾਰਾਂ ਹਰ ਰੰਗ ਨਿਆਰਾਂ॥
ਨਟਸਾਰੰਗ ਜਲੰਧ ਕਾਨੜਾ ਸੁਨ ਕਰ ਪੰਕੇ ਦਾਰਾਂ ਗੌਂਡ ਮਲਾਰਾਂ॥
ਅਠਨੰਦਨ ਏਹ ਵਰਨੇ ਵਾਂਕੇ ਏਕ ਏਕਥੀਂ ਨਿ੍ਯਾਰਾਂ ਅਪਰ ਅਪਾਰਾਂ॥੧੯੦॥

ਕਦਮ ਬੁਰਜ ਨਟ ਮਾਹੀ ਗਾਵੈਂ ਕਾਮ ਬੇਰੀ ਲਾਨੀ ਅੰਮ੍ਰਿਤ ਬਾਨੀ॥
ਕਵਲਾਂਹਲੀ ਪਹਾੜ ਹਬੇਰੀ ਚੇਰੀ ਆਠ ਬਖਾਨੀ ਬੁਝੈ ਗਿਯਾਨੀ॥
ਰਾਗ ਖਸ਼ਟ ਅਰਤੀਸਰਾਗਨੀ ਅਠਤਾਲੀ ਦਿਲ ਜਾਨੀ ਸੁਤ ਪਹਛਾਨੀ॥੧੯੧॥

ਐਸੇ ਲਾਇਕ ਨਾਇਕ ਗਾਇਕ ਹੋਸਨ ਇੰਦ ਅਖਾੜੇ ਰਾਜ ਦੁਆਰੇ॥
ਹਰ ਨੇਮਤਾਂ ਖਾਵੈਂ ਲਾਵੈ ਉਮਦੇ ਤਾਨ ਕਰਾਰੇ