ਪੰਨਾ:ਕਿੱਸਾ ਸੱਸੀ ਪੁੰਨੂੰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(78)

ਬਣੀ ਦੀਵਾਨੀ ਦਿਲ ਜਾਨੀ ਸੁਖ ਛੀਨੇ ਅਤਿ ਦੁਖ ਦੀਨੇ॥
ਮੈ ਲਖ ਸ਼ਾਹ ਚਾਰ ਹਜ ਕੱਰਸਾਂ ਕੇਚਮ ਵਾਂਗ ਮਦੀਨੇ ਵਸਦਾ ਸੀਨੇ॥੨੧੮॥

ਪਕੜ ਸਊਰ ਤਯੂਰ ਬੇਪਰ ਨੂੰ ਲਾਉਨ ਦੂਰ ਉਡਾਰੀ ਬੈਠ ਪਿਆਰੀ॥
ਬਰਸੇ ਨੂਰ ਜਹੂਰ ਸੁਬਕ ਤਨ ਹੁਸਨ ਹੂਰਦੀ ਭਾਰੀ ਕਟਕ ਕੰਧਾਰੀ॥
ਨਾਂ ਹੁਨ ਝੂਰ ਸਰੂਰ ਦੇਖ ਸਹੁ ਚੂਰ ਕਰਾਂ ਇਕ ਵਾਰੀ ਗਮੀ ਕਹਾਰੀ॥
ਛੋੜ ਫਤੂਰ ਗਰੂਰ ਯਾਦ ਰਖ ਦੇਈ ਮਾਉਂ ਵਿਚਾਰੀ ਲਖ ਦਿਲਦਾਰੀ॥੨੧੯॥

ਸਾਕੀ ਬਿਨਾਂ ਸਰਾਬ ਖਖ ਜਿਉਂ ਬਿਨ ਮਹਿਤਾਬ ਨ ਮਾਣੇ ਰੂਹ ਉਤਾਣੇ॥
ਆਬ ਬਿਨਾਂ ਵੈਰਾਨ ਬਾਗ ਜਿਉਂ ਫੁਲ ਅਰ ਫਲ ਕੁਮਲਾਨੇ ਦੁਖ ਅਤਿ ਧਾਨੇ॥
ਜਲ ਬਿਨ ਮੀਨ ਪਰੋਂ ਬਿਨ ਪੰਛੀ ਤੜਪੇ ਜਿਵੇ ਨਿਤਾਣੇ ਮੌਤ ਰੰਜਾਣੇ॥
ਕਹਿ ਲਖਸ਼ਾਹ ਵਾਹ ਮਿਤ ਬਾਸੋ ਦੇਸ ਸੁੰਜੇ ਮੋਹੇ ਭਾਣੇ ਸਾਹਿਬ ਜਾਣੇ॥੨੨੦॥

ਉਠਦਿਆਂ ਆਹੀ ਭੜਕਣ ਭਾਹੀ ਨਾਹੀ ਯਾਰ ਬਗਲ ਵਿਚ ਜਾਨ ਖਲਲ ਵਿਚ॥
ਦਾਦਤ ਮੀਨ ਜੇਠ ਰੁਤ ਜੈਸੇ ਤੜਫੇ ਥੋੜੇ ਜਲ